ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਹੋਵੇਗਾ। ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟੀਮ ਇੰਡੀਆ 4 ਬਦਲਾਅ ਦੇ ਨਾਲ ਮੈਦਾਨ ‘ਚ ਉਤਰੀ ਹੈ। ਪ੍ਰਸਿਧ ਕ੍ਰਿਸ਼ਨ ਦੀ ਜਗ੍ਹਾ ਮੁਕੇਸ਼ ਕੁਮਾਰ, ਅਰਸ਼ਦੀਪ ਸਿੰਘ ਦੀ ਜਗ੍ਹਾ ਦੀਪਕ ਚਾਹਰ, ਤਿਲਕ ਵਰਮਾ ਦੀ ਜਗ੍ਹਾ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਦੀ ਜਗ੍ਹਾ ਜਿਤੇਸ਼ ਸ਼ਰਮਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸੂਰਿਆ ਟਾਸ ਦੇ ਸਮੇਂ ਜਿਤੇਸ਼ ਸ਼ਰਮਾ ਦਾ ਨਾਂ ਭੁੱਲ ਗਏ ਸਨ।
ਦੂਜੇ ਪਾਸੇ ਆਸਟ੍ਰੇਲੀਆਈ ਟੀਮ 5 ਬਦਲਾਅ ਦੇ ਨਾਲ ਆਈ ਹੈ। ਬੇਨ ਡਵਾਰਸ਼ਸ, ਬੇਨ ਮੈਕਡਰਮੋਟ, ਕ੍ਰਿਸ ਗ੍ਰੀਨ, ਜੋਸ਼ ਫਿਲਿਪ ਅਤੇ ਮੈਥਿਊ ਸ਼ਾਰਟ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਦੀਪਕ ਚਾਹਰ, ਮੁਕੇਸ਼ ਕੁਮਾਰ ਅਤੇ ਅਵੇਸ਼ ਖਾਨ।
ਆਸਟਰੇਲੀਆ: ਮੈਥਿਊ ਵੇਡ (ਕਪਤਾਨ/ਵਿਕੇ), ਜੋਸ਼ ਫਿਲਿਪ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਆਰੋਨ ਹਾਰਡੀ, ਟਿਮ ਡੇਵਿਡ, ਮੈਥਿਊ ਸ਼ਾਰਟ, ਕ੍ਰਿਸ ਗ੍ਰੀਨ, ਬੇਨ ਡਵਾਰਸ਼ੁਸ, ਜੇਸਨ ਬੇਹਰਨਡੋਰਫ ਅਤੇ ਤਨਵੀਰ ਸੰਘਾ।
----------- Advertisement -----------
IND Vs AUS 4th T20: ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
Published on
----------- Advertisement -----------
----------- Advertisement -----------












