ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਆਸਟ੍ਰੇਲੀਆ ਦੇ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ‘ਤੇ 174 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਜਿੱਤ ਲਈ 175 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਲਈ ਰਿੰਕੂ ਸਿੰਘ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਨ੍ਹਾਂ ਨੇ 29 ਗੇਂਦਾਂ ‘ਚ 4 ਚੌਕੇ ਅਤੇ 2 ਛੱਕੇ ਲਗਾਏ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 28 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 37 ਦੌੜਾਂ ਜੋੜੀਆਂ। ਰਿਤੂਰਾਜ ਗਾਇਕਵਾੜ ਨੇ 32 ਦੌੜਾਂ ਬਣਾਈਆਂ ਜਦਕਿ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੇ 19 ਗੇਂਦਾਂ ‘ਚ 1 ਚੌਕਾ ਤੇ 3 ਛੱਕੇ ਲਗਾ ਕੇ 35 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਸਟ੍ਰੇਲੀਆ ਲਈ ਬੇਨ ਡਵਾਰਸ਼ਸ ਨੇ 3 ਵਿਕਟਾਂ ਲਈਆਂ। ਜੇਸਨ ਬੇਹਰਨਡੋਰਫ ਅਤੇ ਤਨਵੀਰ ਸੰਘਾ ਨੇ 2-2 ਵਿਕਟਾਂ ਲਈਆਂ। ਆਰੋਨ ਹਾਰਡੀ ਨੇ 1 ਵਿਕਟ ਲਈ।
ਦੱਸ ਦਈਏ ਕਿ ਦੋਵਾਂ ਟੀਮਾਂ ਨੇ ਕਈ ਬਦਲਾਅ ਕੀਤੇ ਹਨ। ਆਸਟ੍ਰੇਲੀਅਨ ਟੀਮ ‘ਚ 5 ਬਦਲਾਅ ਕੀਤੇ ਗਏ ਹਨ ਜਦਕਿ ਭਾਰਤੀ ਟੀਮ ‘ਚ ਵੀ 4 ਬਦਲਾਅ ਕੀਤੇ ਗਏ ਹਨ। ਰਾਏਪੁਰ ਦਾ ਇਹ ਮੈਦਾਨ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਆਯੋਜਿਤ ਕਰ ਰਿਹਾ ਹੈ।
----------- Advertisement -----------
ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 175 ਦੌੜਾਂ ਦਾ ਟੀਚਾ, ਰਿੰਕੂ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ
Published on
----------- Advertisement -----------
----------- Advertisement -----------












