September 18, 2026, 11:45 am
----------- Advertisement -----------
HomeNewsLatest Newsਯੂ.ਪੀ ਚੋਣਾਂ - ਬੀਜੇਪੀ ਵੰਡੇਗੀ ਮੋਦੀ-ਯੋਗੀ ਦੀਆ ਤਸਵੀਰਾਂ ਵਾਲ਼ੀਆਂ 2 ਲੱਖ ਸਾੜੀਆਂ

ਯੂ.ਪੀ ਚੋਣਾਂ – ਬੀਜੇਪੀ ਵੰਡੇਗੀ ਮੋਦੀ-ਯੋਗੀ ਦੀਆ ਤਸਵੀਰਾਂ ਵਾਲ਼ੀਆਂ 2 ਲੱਖ ਸਾੜੀਆਂ

Published on

----------- Advertisement -----------

ਵੋਟਰਾਂ ਨੂੰ ਭਰਮਾਉਣ ਲਈ ਹਰ ਪਾਰਟੀ ਪੂਰੀ ਵਾਹ ਲਗਾ ਰਹੀ ਰਹੀ ਬੀਤੇ ਦਿਨੀਂ ਦਿਲੀ ਸੀ ਐਮ ਵੱਲੋਂ ਇਕ ਮੌਕਾ ਕੇਜਰੀਵਾਲ ਨੂੰ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਜੋ ਵੀ ਸਾਡੇ ਦੁਆਰਾ ਕੀਤੇ ਕੰਮਾਂ ਦੀਆ ਵੱਧ ਤੋਂ ਵੱਧ ਵੀਡੀਓਜ਼ ਬਣਾ ਕੇ ਸ਼ੇਅਰ ਕਰੇਗਾ ਕੇਜਰੀਵਾਲ ਉਹਨਾਂ ਨਾਲ ਡਿਨਰ ਕਰਨਗੇ ਅਤੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦਾ ਦਿਲ ਜਿੱਤਣ ਲਈ ਭਾਜਪਾ ਨੇ ਨਵੀਂ ਰਣਨੀਤੀ ਦਾ ਐਲਾਨ ਕੀਤਾ । ਉਹ ਸਾੜੀਆਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਉਤਰਨਾ ਚਾਹੁੰਦੀ ਹੈ।
ਦਸ ਦਈਏ ਕਿ ਸਾੜੀਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿਤਿਆਨਾਥ ਦੀਆਂ ਫੋਟੋਆਂ ਛਾਪੀਆਂ ਜਾ ਰਹੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਮੋਦੀ-ਯੋਗੀ ਦੀ ਜੋੜੀ ਸਾੜੀ ‘ਤੇ ਨਜ਼ਰ ਆ ਰਹੀ ਹੈ। ਉਨ੍ਹਾਂ ‘ਤੇ ਭਾਜਪਾ ਦੇ ਨਾਅਰੇ ਵੀ ਛਾਪੇ ਗਏ ਹਨ ਇਨ੍ਹਾਂ ਸਾੜੀਆਂ ‘ਤੇ ਲਿਖਿਆ ਹੋਏਗਾ -ਜੋ ਰਾਮ ਨੂੰ ਲਿਆਏ ਅਸੀਂ ਉਹਨਾਂ ਨੂੰ ਲਿਆਵਾਂਗੇ।
ਹੁਣ ਤੱਕ ਯੂਪੀ ਦੇ 4 ਸ਼ਹਿਰਾਂ ਲਖਨਊ, ਕਾਨਪੁਰ, ਗੋਰਖਪੁਰ ਅਤੇ ਵਾਰਾਣਸੀ ਤੋਂ ਲਗਭਗ 50 ਹਜ਼ਾਰ ਅਜਿਹੀਆਂ ਸਾੜੀਆਂ ਲਈ ਆਰਡਰ ਬੁੱਕ ਕੀਤੇ ਜਾ ਚੁੱਕੇ ਹਨ। ਸੂਰਤ ਵਿੱਚ ਕਾਰੋਬਾਰ ਕਰ ਰਹੇ ਗੋਰਖਪੁਰ ਅਤੇ ਕਾਨਪੁਰ ਦੇ ਦੋ ਵਪਾਰੀ ਯੂਪੀ ਦੇ 40 ਜ਼ਿਲ੍ਹਿਆਂ ਵਿੱਚ ਕਾਰੋਬਾਰ ਕਰ ਰਹੇ ਆਪਣੇ ਵਪਾਰੀਆਂ ਰਾਹੀਂ ਬਿਨਾਂ ਕਿਸੇ ਆਰਡਰ ਦੇ ਇੱਕ ਲੱਖ ਸਾੜੀਆਂ ਭੇਜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ-ਦੋ ਦਿਨਾਂ ਵਿੱਚ ਦੋ ਲੱਖ ਸਾੜੀਆਂ ਦੇ ਆਰਡਰ ਆਉਣ ਵਾਲੇ ਹਨ।
ਸਾੜੀਆਂ ਉਤੇ ਕਾਸ਼ੀ ਵਿਸ਼ਵਨਾਥ ਕੋਰੀਡੋਰ, ਅਯੁੱਧਿਆ ਰਾਮ ਮੰਦਰ, ਯੋਗੀ-ਮੋਦੀ ਦੀ ਫੋਟੋ, ਭਾਜਪਾ ਅਤੇ ਹਿੰਦੂਤਵ ਦੇ ਨਾਅਰੇ ਲਿਖੇ ਹੋਏ ਹਨ। ਇਨ੍ਹਾਂ ਸਾੜੀਆਂ ਨੂੰ ਯੂਪੀ ਵਿੱਚ ਵੰਡਣ ਦੀ ਯੋਜਨਾ ਹੈ। ਸਾੜੀਆਂ ਦੇ ਜ਼ਿਆਦਾਤਰ ਡਿਜ਼ਾਈਨ 3ਡੀ ਪ੍ਰਿੰਟਿਡ ਹਨ। ਵਰਤਮਾਨ ਵਿੱਚ ਸੂਰਤ ਵਿੱਚ 20 ਤੋਂ 24 ਨਿਰਮਾਤਾ ਇਨ੍ਹਾਂ ਆਰਡਰਾਂ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਚੋਣ ਸਾੜੀਆਂ ਨੂੰ ਬਣਾਉਣ ਦੀ ਕੀਮਤ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ ਹੈ। ਜੇਕਰ ਬਾਜ਼ਾਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਕੀਮਤ 1000 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨਸਿਕ ਤਣਾਅ ਬਣ ਸਕਦੈ ਪਰਿਵਾਰਕ ਸਮੱਸਿਆਵਾਂ ਦੀ ਵਜ੍ਹਾ, ਸਮੇਂ ਸਿਰ ਇਲਾਜ ਦੀ ਸਲਾਹ

ਚੰਡੀਗੜ੍ਹ, 17 ਸਤੰਬਰ 2026: ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ...

ਪੰਜਾਬ ਨੇ 3,100 ਖੇਡ ਮੈਦਾਨ ਬਣਾਏ ਹਨ, ਜਿਨ੍ਹਾਂ ਵਿੱਚੋਂ ਲਗਭਗ 750 ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ: ਬਲਤੇਜ ਪੰਨੂ

ਚੰਡੀਗੜ੍ਹ 17 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ...

SGPC ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ FIR ਦਰਜ, ਜ਼ਬਰ-ਜਨਾਹ ਦੇ ਇਲਜ਼ਾਮਾਂ ਮਗਰੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ...

ਸਖ਼ਤ ਸਜ਼ਾ ਤੇ ਸਮਾਂਬੱਧ ਜਾਂਚ ਦੀ ਲੋੜ, ਗਿਆਨੀ ਰਘਬੀਰ ਦਾ ਬਿਆਨ ਆਇਆ ਸਾਹਮਣੇ

ਪੰਜਾਬ ਸਰਕਾਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਦੇ ਸਬੰਧ ‘ਚ...

ਸ਼ਾਹਕੋਟ ਤੋਂ ‘ਆਪ’ ਨੇ ਬਦਲਿਆ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਪੰਜਾਬ ਵਲੋਂ ਸੰਗਠਨਾਤਮਕ ਪੱਧਰ ’ਤੇ ਅਹਿਮ ਨਿਯੁਕਤੀ ਕਰਦਿਆਂ ਸ਼ਾਹਕੋਟ ਵਿਧਾਨ ਸਭਾ...

Gippy Grewal ਨਾਲ ਫਲਾਈਟ ‘ਚ ਬਦਸਲੂਕੀ, ਬਿਜ਼ਨੈੱਸ ਕਲਾਸ ਦਾ ਟਿਕਟ ਦੇ ਕੇ ਇਕਾਨਮੀ ਸੀਟ ‘ਤੇ ਬਿਠਾਇਆ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ...

ਪੈਟਰੋਲ ਤੇ ਡੀਜ਼ਲ ’ਤੇ ਸਰਕਾਰ ਦਾ ਵੱਡਾ ਫੈਸਲਾ, ਪੈਟਰੋਲ ’ਤੇ ₹1 ਅਤੇ ਡੀਜ਼ਲ ’ਤੇ ₹5 ਘਟਾਇਆ ਵਿੰਡਫਾਲ ਟੈਕਸ

ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ...

‘ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ’: Lawrence Bishnoi ਗੈਂਗ ਦਾ ਕਥਿਤ ਪੱਤਰ ਵਾਇਰਲ

ਕੈਨੇਡਾ ਦੇ ਰੱਖਿਆ ਮੰਤਰੀ, ਸੈਨਾ ਅਤੇ ਪੁਲੀਸ ਨੂੰ ਪਿਛਲੇ ਸਾਲ ਕਥਿਤ ਤੌਰ 'ਤੇ ਲਾਰੈਂਸ...

ਰਾਜੋਆਣਾ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ, ਰਹਿਮ ਦੀ ਅਪੀਲ ‘ਤੇ ਜਲਦੀ ਫੈਸਲਾ ਲੈਣ ਦੀ ਮੰਗ

ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖੀ ਹੈ। ਉਨ੍ਹਾਂ ਨੇ...