ਪੂਰੇ ਭਾਰਤ ਦੇ ਵਿੱਚ ਅੱਜ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਅੱਜ ਭਾਰਤ ਦੇ ਰਾਸ਼ਟਰਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਾਕਾ ਟਰਾਫੀ ਹਾਸਿਲ ਕੀਤੀ ਅਤੇ ਪੂਰੀ ਯੂਨੀਵਰਸਿਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਰਾਸ਼ਟਰਪਤੀ ਕੋਲੋਂ ਇਹ ਟਰਾਫ਼ੀ ਪ੍ਰਾਪਤ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਅਤੇ ਸਪੋਰਟਸ ਦੇ ਡਾਇਰੈਕਟਰ ਕਵਰ ਮਨਦੀਪ ਸਿੰਘ ਢਿੱਲੋਂ ਜੋ ਅੱਜ ਰਾਸ਼ਟਰੀ ਭਵਨ ਤੋਂ ਟਰਾਫੀ ਲੈ ਕੇ ਕੱਲ 10 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹੁੰਚਣਗੇ ਜਿੱਥੇ ਉਸ ਟਰਾਫੀ ਦੇ ਨਾਲ ਸਪੋਰਟਸ ਦੇ ਖਿਡਾਰੀਆਂ ਦੇ ਨਾਲ ਜਸ਼ਨ ਮਨਾਇਆ ਜਾਵੇਗਾ।
ਦੱਸ ਦਈਏ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੋਵੇ। ਜੇਤੂ ਯੂਨੀਵਰਸਿਟੀ ਨੂੰ ਟਰਾਫੀ ਦੇ ਨਾਲ ਨਕਦ ਇਨਾਮ ਵੀ ਦਿੱਤਾ ਜਾਂਦਾ ਹੈ।












