ਰੇਲ ਕੋਚ ਫੈਕਟਰੀ ਕਪੂਰਥਲਾ ਦੇ ਰਹਿਣ ਵਾਲੇ ਕ੍ਰਿਸ਼ਨਾ ਬੀ ਪਾਠਕ ਨੂੰ ਰਾਸ਼ਟਰਪਤੀ ਭਵਨ, ਦਿੱਲੀ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਦੇਸ਼ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ। ਇਸ ਵਿੱਚ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦਈਏ ਕਿ ਹਾਕੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਸਾਲ 2023 ਵਿੱਚ ਹਾਂਗਕਾਂਗ ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਦੂਜੇ ਗੋਲਕੀਪਰ ਵਜੋਂ ਅਹਿਮ ਭੂਮਿਕਾ ਨਿਭਾਈ, ਜਿਸ ਦੀ ਬਦੌਲਤ ਦੇਸ਼ ਨੇ ਸੋਨ ਤਗ਼ਮਾ ਜਿੱਤਿਆ ਸੀ। ਪਾਠਕ ਨੇ ਅਰਜੁਨ ਐਵਾਰਡ ਮਿਲਣ ‘ਤੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹ ਆਪਣੇ ਚਾਚੇ ਨਾਲ ਰਾਸ਼ਟਰਪਤੀ ਭਵਨ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ ਪਰ ਆਰਥਿਕ ਤੰਗੀ ਕਾਰਨ ਉਸ ਕੋਲ ਨਾ ਤਾਂ ਹਾਕੀ ਸੀ ਅਤੇ ਨਾ ਹੀ ਕੋਈ ਜੁੱਤੀ। ਪਰ ਉਸਦਾ ਜਨੂੰਨ ਉਸਨੂੰ ਭਾਰਤੀ ਟੀਮ ਵਿੱਚ ਲੈ ਆਇਆ। ਕਈ ਵਾਰ ਉਹ ਮੈਦਾਨ ‘ਤੇ ਨੰਗੇ ਪੈਰੀਂ ਅਤੇ ਪੁਰਾਣੇ ਬੂਟਾਂ ਨਾਲ ਖੇਡਦੇ ਸਨ। ਸੀਨੀਅਰ ਖਿਡਾਰੀ ਉਸ ਨੂੰ ਪੁਰਾਣੀ ਹਾਕੀ ਸਟਿੱਕ ਦਿੰਦੇ ਸਨ, ਤਾਂ ਜੋ ਉਸ ਦੀ ਖੇਡ ਜਾਰੀ ਰਹਿ ਸਕੇ। ਪਾਠਕ ਨੇ ਅਰਜੁਨ ਐਵਾਰਡ ਪ੍ਰਾਪਤ ਕਰਕੇ ਆਰਸੀਐਫ ਦੇ ਨਾਲ-ਨਾਲ ਕਪੂਰਥਲਾ ਅਤੇ ਪੂਰੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੈ।
----------- Advertisement -----------
ਪੰਜਾਬ ਦੇ ਕ੍ਰਿਸ਼ਨ ਬਹਾਦਰ ਪਾਠਕ ਨੂੰ ਅਰਜੁਨ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ
Published on
----------- Advertisement -----------
----------- Advertisement -----------












