ਭਾਰਤ-ਅਫਗਾਨਿਸਤਾਨ ਟੀ-20 ਸੀਰੀਜ਼ ਦਾ ਆਖਰੀ ਮੈਚ ਡਰਾਅ ਰਿਹਾ। ਬੈਂਗਲੁਰੂ ‘ਚ ਬੁੱਧਵਾਰ ਨੂੰ ਦੋਵੇਂ ਟੀਮਾਂ ਨੇ ਬਰਾਬਰ 212 ਦੌੜਾਂ ਬਣਾਈਆਂ। ਹੁਣ ਸੁਪਰ ਓਵਰ ਰਾਹੀਂ ਜੇਤੂ ਦਾ ਫੈਸਲਾ ਹੋਵੇਗਾ।
ਅਫਗਾਨਿਸਤਾਨ ਨੂੰ ਆਖਰੀ ਗੇਂਦ ‘ਤੇ 3 ਦੌੜਾਂ ਦੀ ਲੋੜ ਸੀ ਪਰ ਗੁਲਬਦੀਨ ਅਤੇ ਅਸ਼ਰਫ ਦੀ ਜੋੜੀ ਸਿਰਫ 2 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਦੇ ਸੈਂਕੜੇ ਦੇ ਦਮ ‘ਤੇ ਭਾਰਤ ਨੇ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਅਫਗਾਨਿਸਤਾਨ ਨੂੰ 213 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਅਫਗਾਨਿਸਤਾਨ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 212 ਦੌੜਾਂ ਬਣਾ ਲਈਆਂ ਹਨ। ਗੁਲਬਦੀਨ ਨਾਇਬ ਅਤੇ ਸ਼ਰਫੂਦੀਨ ਅਸ਼ਰਫ ਅਜੇਤੂ ਰਹੇ।












