ਲੰਬੇ ਇੰਤਜ਼ਾਰ ਤੋਂ ਬਾਅਦ ਮਹਿਲਾ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਦੂਜੇ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਯੂਪੀ ਵਾਰੀਅਰਜ਼ ਖ਼ਿਲਾਫ਼ ਕਰੇਗੀ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 17 ਮਾਰਚ ਨੂੰ ਖੇਡਿਆ ਜਾਵੇਗਾ।
ਦੱਸ ਦਈਏ ਕਿ WPL ਦੇ ਸਾਰੇ 22 ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਣਗੇ। ਦੋਵਾਂ ਸ਼ਹਿਰਾਂ ਵਿੱਚ 11-11 ਮੈਚ ਖੇਡੇ ਜਾਣਗੇ। WPL ਦੇ ਸੀਜ਼ਨ 2 ਵਿੱਚ, ਪਹਿਲੇ 11 ਮੈਚ ਬੈਂਗਲੁਰੂ ਵਿੱਚ 23 ਫਰਵਰੀ ਤੋਂ 4 ਮਾਰਚ ਤੱਕ ਹੋਣਗੇ। ਇਸ ਤੋਂ ਬਾਅਦ ਬਾਕੀ 11 ਮੈਚ 5 ਤੋਂ 17 ਮਾਰਚ ਤੱਕ ਦਿੱਲੀ ‘ਚ ਖੇਡੇ ਜਾਣਗੇ। ਇੱਕ ਦਿਨ ਵਿੱਚ ਇੱਕ ਹੀ ਮੈਚ ਹੋਵੇਗਾ ਅਤੇ ਸਾਰੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ।
WPL ਦੇ ਦੂਜੇ ਸੀਜ਼ਨ ਵਿੱਚ ਵੀ 5 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਇਕ-ਦੂਜੇ ਖਿਲਾਫ 2-2 ਲੀਗ ਮੈਚ ਖੇਡਣਗੀਆਂ। ਲੀਗ ਪੜਾਅ ਦੀ ਸਮਾਪਤੀ ਤੋਂ ਬਾਅਦ, ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਐਲੀਮੀਨੇਟਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਦਿੱਲੀ ‘ਚ ਖੇਡਿਆ ਜਾਵੇਗਾ। ਇਸ ਵਿਚ ਜਿੱਤਣ ਵਾਲੀ ਟੀਮ 17 ਮਾਰਚ ਨੂੰ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਫਾਈਨਲ ਖੇਡੇਗੀ।
----------- Advertisement -----------
23 ਫਰਵਰੀ ਤੋਂ ਹੋਵੇਗੀ WPL 2024 ਦੀ ਸ਼ੁਰੂਆਤ, schedule ਜਾਰੀ, ਪੜ੍ਹੋ ਸਾਰੀ Detail
Published on
----------- Advertisement -----------
----------- Advertisement -----------












