ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਮਾਂ ਨੇ ਨੌਕਰ ਅਤੇ ਨੌਕਰਾਣੀ ‘ਤੇ ਚੋਰੀ ਦਾ ਦੋਸ਼ ਲਗਾਇਆ ਹੈ। MDC ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਸੈਕਟਰ-4 ਐਮਡੀਸੀ ਵਸਨੀਕ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਵਾਸੀ ਸਾਕੇਤੜੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਲਈ ਰੱਖਿਆ ਹੋਇਆ ਸੀ।
ਸਤੰਬਰ 2023 ਵਿੱਚ ਉਹ ਆਪਣੇ ਦੂਜੇ ਘਰ (ਗੁਰੂਗ੍ਰਾਮ ਵਿੱਚ) ਗਈ ਸੀ। ਜਦੋਂ ਉਹ 5 ਅਕਤੂਬਰ, 2023 ਨੂੰ ਆਪਣੇ ਐਮਡੀਸੀ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਘਰ ਦੀ ਪਹਿਲੀ ਮੰਜ਼ਿਲ ‘ਤੇ ਉਸ ਦੇ ਕਮਰੇ ਦੀ ਅਲਮਾਰੀ ‘ਚ ਰੱਖੇ ਕੁਝ ਗਹਿਣੇ ਅਤੇ ਲਗਭਗ 75 ਹਜ਼ਾਰ ਰੁਪਏ ਨਕਦੀ ਅਤੇ ਕੁਝ ਹੋਰ ਸਾਮਾਨ ਗਾਇਬ ਸੀ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਕਾਫੀ ਪੁੱਛਗਿੱਛ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਲਲਿਤਾ ਦੇਵੀ ਅਤੇ ਸਲਿੰਦਰ ਦਾਸ 2023 ਵਿੱਚ ਦੀਵਾਲੀ ਦੇ ਆਸਪਾਸ ਆਪਣੀ ਨੌਕਰੀ ਛੱਡ ਕੇ ਭੱਜ ਗਏ। ਜਿਸ ਤੋਂ ਬਾਅਦ ਮਾਮਲੇ ਬਾਰੇ ਬਾਕੀ ਸਾਰੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।
ਸ਼ਬਨਮ ਸਿੰਘ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਨੌਕਰਾਂ ਲਲਿਤਾ ਦੇਵੀ ਅਤੇ ਸਲਿੰਦਰ ਦਾਸ ਨੇ ਗਹਿਣੇ ਅਤੇ ਨਕਦੀ ਚੋਰੀ ਕੀਤੇ ਹਨ। ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ।
----------- Advertisement -----------
ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਚੋਰੀ ਦੀ ਵੱਡੀ ਵਾਰਦਾਤ; ਇਨ੍ਹਾਂ ਦੋ ਵਿਅਕਤੀਆਂ ‘ਤੇ ਜਤਾਇਆ ਗਿਆ ਸ਼ੱਕ
Published on
----------- Advertisement -----------
----------- Advertisement -----------












