ਭਾਰਤ ਦੀਆਂ ਧੀਆਂ ਨੇ ਇਤਿਹਾਸ ਰਚਿਆ ਹੈ। ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਵਿੱਚ ਖੇਡੀ ਗਈ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਈਲੈਂਡ ਨੂੰ 3-2 ਨਾਲ ਹਰਾਇਆ।
ਭਾਰਤੀ ਮਹਿਲਾ ਟੀਮ ਨੇ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਤਮਗਾ ਜਿੱਤਿਆ ਹੈ। ਜਦੋਂ ਕਿ ਪੁਰਸ਼ ਟੀਮ ਪਹਿਲਾਂ ਹੀ 2016 ਅਤੇ 2020 ਵਿੱਚ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ।
ਪਹਿਲੇ ਮੈਚ ‘ਚ ਪੀਵੀ ਸਿੰਧੂ ਨੇ ਸੁਪਨੀਦਾ ਕਾਟੇਥੋਂਗ ਨੂੰ 21-12, 21-12 ਨਾਲ ਹਰਾਇਆ। ਸਕੋਰ 1-0 ਹੋ ਗਿਆ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਜੋਂਗਕੋਲਫਾਨ ਕਿਤਿਥਾਰਕੁਲ ਅਤੇ ਰਵਿੰਦਾ ਪ੍ਰਜੋਂਗਜਈ (ਡਬਲਜ਼) ਵਿਰੁੱਧ 21-16, 18-21, 21-16 ਨਾਲ ਜਿੱਤ ਦਰਜ ਕੀਤੀ।ਜਿਸ ਤੋਂ ਬਾਅਦ ਸਕੋਰ 2-0 ਹੋ ਗਿਆ।
ਅਸਮਿਤਾ ਚਲੀਹਾ ਨੇ ਬੁਸਾਨਨ ਓਂਗਬਾਮਰੁੰਗਫਾਨ ਨੂੰ 11-21, 14-21 ਨਾਲ ਹਰਾਇਆ ਅਤੇ ਸਕੋਰ 2-1 ਹੋ ਗਿਆ। ਇਸ ਤੋਂ ਬਾਅਦ ਪ੍ਰਿਆ ਅਤੇ ਸ਼ਰੂਤੀ ਦੀ ਜੋੜੀ ਨੂੰ ਬੇਨਯੱਪਾ ਏਮਸਾਰਡ ਅਤੇ ਨੁੰਤਾਕਰਨ ਏਮਸਾਰਡ (ਡਬਲਜ਼) ਤੋਂ 11-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਕੋਰ 2-2 ਹੋ ਗਿਆ।
ਅਨਮੋਲ ਖਰਬ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਖ਼ਿਤਾਬੀ ਮੁਕਾਬਲੇ ਚ 17 ਸਾਲਾ ਅਨਮੋਲ ਖਰਬ ਨੇ ਚੋਕੀਵੋਂਗ ਪੋਰਨਪਿਚਾ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ 3-2 ਨਾਲ ਜਿੱਤ ਦਿਵਾਈ।ਭਾਰਤ ਨੇ ਰੋਮਾਂਚਕ ਫਾਈਨਲ ਵਿੱਚ ਥਾਈਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ।
----------- Advertisement -----------
ਭਾਰਤ ਨੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਗਮਾ; ਥਾਈਲੈਂਡ ਨੂੰ 3-2 ਨਾਲ ਹਰਾਇਆ
Published on
----------- Advertisement -----------
----------- Advertisement -----------












