ਰਾਜਕੋਟ ‘ਚ 557 ਦੌੜਾਂ ਦੇ ਪਹਾੜ ਵਰਗੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ 122 ਦੌੜਾਂ ਹੀ ਬਣਾ ਸਕੀ। ਭਾਰਤ ਨੇ ਤੀਜਾ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ਵਿੱਚ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਰਵਿੰਦਰ ਜਡੇਜਾ ਨੇ ਦੂਜੀ ਪਾਰੀ ‘ਚ 5 ਵਿਕਟਾਂ ਲਈਆਂ, ਉਨ੍ਹਾਂ ਨੇ ਪਹਿਲੀ ਪਾਰੀ ‘ਚ ਵੀ ਸੈਂਕੜਾ ਲਗਾਇਆ। ਜਡੇਜਾ ਨੇ ਮੈਚ ‘ਚ ਕੁੱਲ 7 ਵਿਕਟਾਂ ਲਈਆਂ, ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ।
ਟੀਮ ਦੇ ਨੌਜਵਾਨ ਯਸ਼ਸਵੀ ਜੈਸਵਾਲ ਨੇ ਵੀ ਦੋਹਰਾ ਸੈਂਕੜਾ ਲਗਾਇਆ। ਨਿਰੰਜਨ ਸ਼ਾਹ ਸਟੇਡੀਅਮ ‘ਚ ਵੀਰਵਾਰ ਨੂੰ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ਵਿੱਚ ਟੀਮ ਇੰਡੀਆ ਨੇ 445 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 319 ਦੌੜਾਂ ਬਣਾਈਆਂ। ਭਾਰਤ ਨੇ 430/4 ਦੇ ਸਕੋਰ ‘ਤੇ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ।











