ਸਾਬਕਾ ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਆਪਣੇ ਕਸ਼ਮੀਰ ਦੌਰੇ ਕਾਰਨ ਸੁਰਖੀਆਂ ਵਿੱਚ ਹਨ। ਉੱਥੇ ਹੀ ਤੇਂਦੁਲਕਰ ਹੱਥਾਂ ਤੋਂ ਬਿਨਾਂ ਬੱਲੇਬਾਜ਼ੀ ਕਰਨ ਵਾਲੇ ਅਪਾਹਜ ਕ੍ਰਿਕਟਰ ਆਮਿਰ ਹੁਸੈਨ ਦੇ ਘਰ ਪਹੁੰਚੇ। ਤੇਂਦੁਲਕਰ ਨੇ ਆਮਿਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਫਲਤਾ ਦੀ ਕਹਾਣੀ ਜਾਣੀ।
ਆਮਿਰ ਉਹੀ ਕ੍ਰਿਕਟਰ ਹੈ ਜੋ ਆਪਣੇ ਪੈਰਾਂ ਨਾਲ ਗੇਂਦਬਾਜ਼ੀ ਕਰਦਾ ਹੈ ਅਤੇ ਗਰਦਨ ਅਤੇ ਮੋਢੇ ਵਿਚਕਾਰ ਬੈਟ ਨੂੰ ਫਸਾ ਕੇ ਬੱਲੇਬਾਜ਼ੀ ਕਰਦਾ ਹੈ। ਪਿਛਲੇ ਮਹੀਨੇ ਆਮਿਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਦੇਖ ਕੇ ਸਚਿਨ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ ਸੀ ਅਤੇ ਆਮਿਰ ਨੂੰ ਮਿਲਣ ਦਾ ਵਾਅਦਾ ਕੀਤਾ ਸੀ। ਹੁਣ ਤੇਂਦੁਲਕਰ ਨੇ ਉਹ ਵਾਅਦਾ ਨਿਭਾਇਆ ਹੈ। ਸਚਿਨ ਨੇ ਆਮਿਰ ਦੇ ਬੱਲੇ ਤੇ ਆਟੋਗ੍ਰਾਫ਼ ਦਿੱਤਾ ਅਤੇ ਲਿਖਿਆ- ‘ਆਮਿਰ, ਤੁਸੀਂ ਅਸਲੀ ਹੀਰੋ ਹੋ। ਇਸੇ ਤਰ੍ਹਾਂ ਪ੍ਰੇਰਨਾ ਦਿੰਦੇ ਰਹੋ।
----------- Advertisement -----------
ਬਿਨਾਂ ਹੱਥਾਂ ਤੋਂ ਬੱਲੇਬਾਜ਼ੀ ਕਰਨ ਵਾਲੇ ਆਮਿਰ ਨਾਲ ਸਚਿਨ ਤੇਂਦੁਲਕਰ ਨੇ ਕੀਤੀ ਮੁਲਾਕਾਤ, ਕਿਹਾ-ਤੁਸੀਂ ਅਸਲੀ ਹੀਰੋ ਹੋ
Published on
----------- Advertisement -----------
----------- Advertisement -----------












