ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ ਇਸ ਤੋਂ ਬਾਅਦ ਲਿਆ ਹੈ ਜਦੋਂ ਚੋਣਕਰਤਾਵਾਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਆਸਟਰੇਲੀਆ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ ਨਹੀਂ ਚੁਣੇ ਗਏ।
ਵੈਗਨਰ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਪ੍ਰੈੱਸ ਕਾਨਫਰੰਸ ‘ਚ ਸੰਨਿਆਸ ਦਾ ਐਲਾਨ ਕੀਤਾ। ਉਹ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣਾ ਜਾਰੀ ਰੱਖੇਗਾ। ਟੀਮ ਪ੍ਰਬੰਧਨ ਨੇ ਉਸ ਨੂੰ ਪਹਿਲੇ ਟੈਸਟ ‘ਚ ਟੀਮ ਨਾਲ ਬਣੇ ਰਹਿਣ ਦੀ ਅਪੀਲ ਕੀਤੀ ਹੈ।
ਵੈਗਨਰ ਮੂਲ ਰੂਪ ਤੋਂ ਦੱਖਣੀ ਅਫਰੀਕਾ ਦੇ ਰਹਿਣ ਵਾਲੇ ਹਨ। ਉਹ ਨਿਊਜ਼ੀਲੈਂਡ ਸ਼ਿਫਟ ਹੋ ਗਏ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਲਈ 64 ਮੈਚ ਖੇਡੇ ਹਨ। ਜਿਸ ‘ਚ 3.13 ਦੀ ਇਕਾਨਮੀ ਰੇਟ ‘ਤੇ 260 ਵਿਕਟਾਂ ਲਈਆਂ ਹਨ। ਉਸਨੇ ਆਪਣਾ ਟੈਸਟ ਡੈਬਿਊ 2012 ਵਿੱਚ ਵੈਸਟਇੰਡੀਜ਼ ਖਿਲਾਫ ਕੀਤਾ ਸੀ। ਉਸ ਨੇ ਆਪਣਾ ਆਖਰੀ ਟੈਸਟ ਦੱਖਣੀ ਅਫਰੀਕਾ ਖਿਲਾਫ 13 ਤੋਂ 16 ਫਰਵਰੀ ਤੱਕ ਖੇਡਿਆ ਸੀ।
ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਵੈਗਨਰ ਨੇ ਮੀਡੀਆ ਨਾਲ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਉਹ 2014 ‘ਚ ਭਾਰਤ ਖਿਲਾਫ ਪਹਿਲੀ ਟੈਸਟ ਜਿੱਤ, ਬਾਰਬਾਡੋਸ ‘ਚ ਵੈਸਟਇੰਡੀਜ਼ ‘ਤੇ ਨਿਊਜ਼ੀਲੈਂਡ ਦੀ ਪਹਿਲੀ ਟੈਸਟ ਸੀਰੀਜ਼ ਜਿੱਤ ਅਤੇ 2018 ‘ਚ ਇੰਗਲੈਂਡ ‘ਚ ਟੈਸਟ ਸੀਰੀਜ਼ ਜਿੱਤ ਨੂੰ ਕਦੇ ਨਹੀਂ ਭੁਲਿਆ ਜਾ ਸਕੇਗਾ।
----------- Advertisement -----------
ਨੀਲ ਵੈਗਨਰ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ, ਇਸ ਕਾਰਨ ਲਿਆ ਫੈਸਲਾ
Published on
----------- Advertisement -----------
----------- Advertisement -----------












