September 23, 2026, 2:56 am
----------- Advertisement -----------
HomeNewsBreaking Newsਮਲਿਆਲਮ ਅਦਾਕਾਰਾ ਲੀਨਾ ਨੇ ਗਗਨਯਾਨ ਪੁਲਾੜ ਯਾਤਰੀ ਪ੍ਰਸ਼ਾਂਤ ਨਾਇਰ ਨਾਲ ਵਿਆਹ ਦਾ...

ਮਲਿਆਲਮ ਅਦਾਕਾਰਾ ਲੀਨਾ ਨੇ ਗਗਨਯਾਨ ਪੁਲਾੜ ਯਾਤਰੀ ਪ੍ਰਸ਼ਾਂਤ ਨਾਇਰ ਨਾਲ ਵਿਆਹ ਦਾ ਕੀਤਾ ਖੁਲਾਸਾ

Published on

----------- Advertisement -----------

 27 ਫਰਵਰੀ ਨੂੰ ਪੀਐਮ ਮੋਦੀ ਨੇ ਗਗਨਯਾਨ ਮਿਸ਼ਨ ਲਈ ਚੁਣੇ ਗਏ ਚਾਰ ਟੈਸਟ ਪਾਇਲਟਾਂ ਦੇ ਨਾਵਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਦਾ ਨਾਂ ਵੀ ਸ਼ਾਮਲ ਹੈ।

 ਦੱਸ ਦਈਏ ਕਿ ਪੀਐਮ ਮੋਦੀ ਦੇ ਇਸ ਐਲਾਨ ਤੋਂ ਕੁਝ ਸਮੇਂ ਬਾਅਦ ਹੀ ਮਲਿਆਲਮ ਅਦਾਕਾਰਾ ਲੀਨਾ ਨੇ ਗਰੁੱਪ ਕੈਪਟਨ ਪ੍ਰਸ਼ਾਂਤ ਨਾਲ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ। ਲੀਨਾ ਨੇ ਦੱਸਿਆ ਕਿ ਉਸ ਦਾ ਅਤੇ ਨਾਇਰ ਦਾ ਵਿਆਹ ਜਨਵਰੀ ‘ਚ ਹੀ ਹੋਇਆ ਸੀ, ਉਹ ਐਲਾਨ ਕਰਨ ਲਈ ਇਸ ਖਾਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ। ਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਲੀਨਾ ਨੇ ਲਿਖਿਆ, ‘ਅੱਜ 27 ਫਰਵਰੀ ਨੂੰ, ਪੀਐਮ ਮੋਦੀ ਜੀ ਨੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਨੂੰ ਪਹਿਲੇ ਭਾਰਤੀ ਪੁਲਾੜ ਯਾਤਰੀ ਵਜੋਂ ਪੇਸ਼ ਕੀਤਾ ਹੈ। ਇਹ ਸਾਡੇ ਦੇਸ਼, ਸਾਡੇ ਰਾਜ ਕੇਰਲ ਅਤੇ ਨਿੱਜੀ ਤੌਰ ‘ਤੇ ਮੇਰੇ ਲਈ ਬਹੁਤ ਇਤਿਹਾਸਕ ਪਲ ਹੈ। 

ਨਾਲ ਹੀ ਲੀਨਾ ਨੇ ਅੱਗੇ ਲਿਖਿਆ, ‘ਇਸ ਗੱਲ ਨੂੰ ਅਧਿਕਾਰਤ ਤੌਰ ‘ਤੇ ਗੁਪਤ ਰੱਖਣ ਤੋਂ ਬਾਅਦ, ਮੈਂ ਇਸ ਘੋਸ਼ਣਾ ਦਾ ਇੰਤਜ਼ਾਰ ਕਰ ਰਹੀ ਸੀ, ਤਾਂ ਜੋ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਸਕਾਂ ਕਿ ਮੈਂ ਅਤੇ ਪ੍ਰਸ਼ਾਂਤ ਨੇ 17 ਜਨਵਰੀ ਨੂੰ ਇੱਕ ਰਵਾਇਤੀ ਰਸਮ ਨਾਲ ਵਿਆਹ ਕਰਵਾ ਲਿਆ ਹੈ।’ 

ਲੀਨਾ ਵਲੋਂ ਇਸ ਪੋਸਟ ‘ਚ ਸ਼ੇਅਰ ਕੀਤੀ ਵੀਡੀਓ ‘ਚ ਉਸ ਦੇ ਅਤੇ ਪ੍ਰਸ਼ਾਂਤ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ। ਦੋਵੇਂ ਪਰੰਪਰਾਗਤ ਪਹਿਰਾਵੇ ‘ਚ ਆਪਣੇ ਪਰਿਵਾਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਲੀਨਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸਨੇ 2004 ਵਿੱਚ ਅਭਿਲਾਸ਼ ਕੁਮਾਰ ਨਾਲ ਵਿਆਹ ਕੀਤਾ ਸੀ। ਦੋਵਾਂ ਦਾ 2013 ‘ਚ ਤਲਾਕ ਹੋ ਗਿਆ ਸੀ।

ਆਪਣੇ ਕਰੀਅਰ ‘ਚ ਲੀਨਾ ਨੇ ਮਲਿਆਲਮ ਅਤੇ ਤਾਮਿਲ ਫਿਲਮਾਂ ‘ਕੂਟੂ’, ‘ਬਿਗ ਬੀ’ ਅਤੇ ‘ਸਨੇਹਮ’ ਵਰਗੀਆਂ ਹਿੱਟ ਫਿਲਮਾਂ ਕੀਤੀਆਂ ਹਨ। ਉਹ ਹੁਣ ਤੱਕ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਐਵਾਰਡ ਜੇਤੂ ਮਲਿਆਲਮ ਟੈਲੀਵਿਜ਼ਨ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ। ਉਸਨੇ ਕੰਨੜ ਹਿੱਟ ਫਿਲਮ ‘ਕੇਜੀਐਫ’ ਦੇ ਮਲਿਆਲਮ ਸੰਸਕਰਣ ਲਈ ਵੀ ਆਪਣੀ ਆਵਾਜ਼ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...