ਪੁਨੇਰੀ ਪਲਟਨ ਨੇ 10 ਸਾਲਾਂ ਵਿੱਚ ਪਹਿਲੀ ਵਾਰ ਪ੍ਰੋ ਕਬੱਡੀ ਲੀਗ (ਪੀਕੇਐਲ) ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਸ਼ੁੱਕਰਵਾਰ ਨੂੰ ਫਾਈਨਲ ਵਿੱਚ ਹਰਿਆਣਾ ਸਟੀਲਰਜ਼ ਨੂੰ 28-25 ਦੇ ਫਰਕ ਨਾਲ ਹਰਾਇਆ। ਇਹ ਮੈਚ ਹੈਦਰਾਬਾਦ ਦੇ ਗਾਚੀਬੋਵਲੀ ਇਨਡੋਰ ਸਟੇਡੀਅਮ ਵਿੱਚ ਖੇਡਿਆ ਗਿਆ।
ਪੁਨੇਰੀ ਪਲਟਨ ਨੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਈ ਸੀ। ਟੀਮ ਪਿਛਲੇ ਸੀਜ਼ਨ ‘ਚ ਜੈਪੁਰ ਤੋਂ ਹਾਰ ਗਈ ਸੀ ਪਰ ਇਸ ਵਾਰ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਚੈਂਪੀਅਨ ਬਣੀ। ਦੂਜੇ ਪਾਸੇ ਹਰਿਆਣਾ ਦੀ ਟੀਮ ਪਹਿਲੀ ਵਾਰ ਖ਼ਿਤਾਬੀ ਮੈਚ ਖੇਡ ਰਹੀ ਸੀ ਪਰ ਟੀਮ ਹਾਰ ਗਈ।
ਪੁਨੇਰੀ ਪਲਟਨ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਉਪ ਜੇਤੂ ਟੀਮ ਹਰਿਆਣਾ ਸਟੀਲਰਸ ਨੇ ਵੀ 1.80 ਕਰੋੜ ਰੁਪਏ ਜਿੱਤੇ। ਦਬੰਗ ਦਿੱਲੀ ਦੇ ਯੋਗੇਸ਼ ਨੂੰ ਬੈਸਟ ਨਿਊ ਯੰਗ ਪਲੇਅਰ ਦਾ ਐਵਾਰਡ ਮਿਲਿਆ ਅਤੇ ਉਸਨੂੰ 8 ਲੱਖ ਮਿਲੇ। ਦਬੰਗ ਦਿੱਲੀ ਦੇ ਆਸ਼ੂ ਮਲਿਕ ਸਰਵੋਤਮ ਰੇਡਰ ਰਹੇ, ਉਨ੍ਹਾਂ ਨੇ 15 ਲੱਖ ਰੁਪਏ ਜਿੱਤੇ।ਪੁਣੇ ਦਾ ਮੁਹੰਮਦਰਜ਼ਾ ਚਿਆਨੇਹ ਸਰਵੋਤਮ ਡਿਫੈਂਡਰ ਰਿਹਾ, ਉਸ ਨੇ ਵੀ 15 ਲੱਖ ਰੁਪਏ ਜਿੱਤੇ। ਪੁਣੇ ਦੇ ਕਪਤਾਨ ਅਸਲਮ ਇਨਾਮਦਾਰ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਹੇ ਅਤੇ 20 ਲੱਖ ਰੁਪਏ ਜਿੱਤੇ।
----------- Advertisement -----------
ਪੁਨੇਰੀ ਪਲਟਨ ਬਣੀ ਪ੍ਰੋ-ਕਬੱਡੀ ਚੈਂਪੀਅਨ; ਰੋਮਾਂਚਕ ਫਾਈਨਲ ‘ਚ ਹਰਿਆਣਾ ਸਟੀਲਰਜ਼ ਨੂੰ ਹਰਾਇਆ
Published on
----------- Advertisement -----------
----------- Advertisement -----------












