ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਬੋਰਡ ਨੇ ਕਿਹਾ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕ੍ਰਿਕਟ ਮੈਦਾਨ ‘ਚ ਵਾਪਸੀ ਲਈ ਪੂਰੀ ਤਰ੍ਹਾਂ ਫਿੱਟ ਹਨ। ਉਹ ਆਉਣ ਵਾਲੇ ਆਈ.ਪੀ.ਐੱਲ ਚ ਖੇਡਣਗੇ। ਬੀਸੀਸੀਆਈ ਨੇ ਇਹ ਵੀ ਦੱਸਿਆ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਪ੍ਰਸਿਧ ਕ੍ਰਿਸ਼ਨਾ ਸੱਟ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ।
ਬੀਸੀਸੀਆਈ ਨੇ ਕਿਹਾ ਕਿ ਪੰਤ 30 ਦਸੰਬਰ, 2022 ਨੂੰ ਉੱਤਰਾਖੰਡ ਵਿੱਚ ਰੁੜਕੀ ਨੇੜੇ ਇੱਕ ਘਾਤਕ ਸੜਕ ਹਾਦਸੇ ਤੋਂ ਬਾਅਦ 14 ਮਹੀਨਿਆਂ ਦੀ ਸਖ਼ਤ ਪੁਨਰਵਾਸ ਪ੍ਰਕਿਰਿਆ ਵਿੱਚੋਂ ਗੁਜ਼ਰਿਆ ਹੈ। ਉਸ ਨੂੰ IPL 2024 ਲਈ ਫਿੱਟ ਘੋਸ਼ਿਤ ਕੀਤਾ ਗਿਆ ਹੈ। ਪੰਤ ਹੁਣ ਦਿੱਲੀ ਕੈਪੀਟਲਸ ਲਈ ਖੇਡਦੇ ਨਜ਼ਰ ਆਉਣਗੇ। ਪਿਛਲੇ ਸੀਜ਼ਨ ‘ਚ ਡੇਵਿਡ ਵਾਰਨਰ ਨੂੰ ਕਪਤਾਨ ਬਣਾਇਆ ਗਿਆ ਸੀ ਅਤੇ ਟੀਮ ਨੌਵੇਂ ਸਥਾਨ ‘ਤੇ ਰਹੀ ਸੀ।
ਦੱਸ ਦਈਏ ਕਿ ਪ੍ਰਸਿਧ ਕ੍ਰਿਸ਼ਨਾ ਦੇ ਬਾਰੇ BCCI ਨੇ ਕਿਹਾ ਕਿ ਉਸਨੇ 23 ਫਰਵਰੀ, 2024 ਨੂੰ ਆਪਣੇ ਖੱਬੇ ਕਵਾਡ੍ਰਿਸਪਸ ਟੈਂਡਨ ਦੀ ਸਰਜਰੀ ਕਰਵਾਈ ਸੀ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਵੱਲੋਂ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਹ ਜਲਦੀ ਹੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨਸੀਏ) ਵਿੱਚ ਮੁੜ ਵਸੇਬੇ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਉਹ ਆਉਣ ਵਾਲੇ ਆਈਪੀਐਲ 2024 ਵਿੱਚ ਹਿੱਸਾ ਨਹੀਂ ਲੈ ਸਕੇਗਾ।
ਇਸ ਦੇ ਨਾਲ ਹੀ ਮੁਹੰਮਦ ਸ਼ਮੀ ਦੀ ਸੱਜੀ ਅੱਡੀ ਦੀ ਸਮੱਸਿਆ ਕਾਰਨ 26 ਫਰਵਰੀ, 2024 ਨੂੰ ਸਫਲਤਾਪੂਰਵਕ ਸਰਜਰੀ ਹੋਈ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ। ਉਹ ਵੀ ਇਸ ਵਾਰ ਆਈਪੀਐਲ ਤੋਂ ਬਾਹਰ ਹਨ।
----------- Advertisement -----------
ਚੌਕੇ-ਛੱਕੇ ਮਾਰਨ ਲਈ ਰਿਸ਼ਭ ਪੰਤ ਤਿਆਰ, BCCI ਨੇ ਐਲਾਨਿਆ ਫਿੱਟ, ਪਰ IPL ‘ਚੋਂ ਇਹ ਦੋ ਤੇਜ਼ ਗੇਂਦਬਾਜ਼ ਹੋਏ ਬਾਹਰ
Published on
----------- Advertisement -----------
----------- Advertisement -----------












