ਮਾਰਚ ਮਹੀਨੇ ਦੇ ਆਖਰੀ ਹਫਤੇ ਖਾਸ ਕਰਕੇ 30 ਅਤੇ 31 ਮਾਰਚ ਨੂੰ ਇਨਕਮ ਟੈਕਸ ਅਤੇ ਬੈਂਕ ਸਮੇਤ ਕਈ ਵਿੱਤੀ ਕੰਮ ਪੂਰੇ ਕਰਨੇ ਜਰੂਰੀ ਹੁੰਦੇ ਹਨ। ਪਰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਕਈ ਵਾਰ ਕੰਮ ਮੁਲਤਵੀ ਹੋ ਜਾਂਦਾ ਹੈ। ਇਸ ਸਾਲ ਵੀ 30 ਅਤੇ 31 ਮਾਰਚ ਨੂੰ ਸ਼ਨੀਵਾਰ ਅਤੇ ਐਤਵਾਰ ਹਨ। ਕਰੋੜਾਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਆਰਬੀਆਈ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕਾਂ ਨੂੰ ਖੁੱਲ੍ਹੇ ਰੱਖਣ ਦਾ ਨਿਰਦੇਸ਼ ਦਿੱਤਾ ਹੈ।
ਟੈਕਸਦਾਤਾਵਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ 30 ਅਤੇ 31 ਮਾਰਚ ਨੂੰ ਐਲਆਈਸੀ ਅਤੇ ਇਨਕਮ ਟੈਕਸ ਦਫਤਰ ਖੁੱਲ੍ਹੇ ਰਹਿਣਗੇ। 30 ਮਾਰਚ ਨੂੰ ਪੰਜਵਾਂ ਸ਼ਨੀਵਾਰ ਹੈ, ਇਸ ਲਈ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ। ਅਗਲੇ ਦਿਨ ਯਾਨੀ 31 ਮਾਰਚ ਨੂੰ ਵੀ ਬੈਂਕ ਖੁੱਲ੍ਹੇ ਰਹਿਣਗੇ। ਅਜਿਹਾ ਇਸ ਲਈ ਹੈ ਤਾਂ ਕਿ ਸਰਕਾਰੀ ਲੈਣ-ਦੇਣ ਨੂੰ ਪੂਰਾ ਕੀਤਾ ਜਾ ਸਕੇ।ਇਸ ਮਹੀਨੇ ਦੇ ਸ਼ੁਰੂ ਵਿੱਚ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ 30 ਮਾਰਚ ਅਤੇ 31 ਮਾਰਚ, 2024 ਨੂੰ ਆਮ ਕੰਮਕਾਜੀ ਘੰਟਿਆਂ ਤੱਕ ਸਰਕਾਰੀ ਲੈਣ-ਦੇਣ ਲਈ ਆਪਣੀਆਂ ਮਨੋਨੀਤ ਸ਼ਾਖਾਵਾਂ ਖੁੱਲ੍ਹੀਆਂ ਰੱਖਣ।
----------- Advertisement -----------
30-31 ਮਾਰਚ ਨੂੰ ਖੁੱਲ੍ਹੇ ਰਹਿਣਗੇ ਬੈਂਕ ਅਤੇ LIC ਦਫਤਰ
Published on
----------- Advertisement -----------
----------- Advertisement -----------












