September 30, 2026, 5:42 pm
----------- Advertisement -----------
HomeNewsAutomobilesਗਲਤੀ ਨਾਲ ਵੀ ਕਾਰ ਦੇ ਅੰਦਰ ਨਾ ਛੱਡੋ ਇਹ 3 ਚੀਜ਼ਾਂ, ਗਰਮੀ...

ਗਲਤੀ ਨਾਲ ਵੀ ਕਾਰ ਦੇ ਅੰਦਰ ਨਾ ਛੱਡੋ ਇਹ 3 ਚੀਜ਼ਾਂ, ਗਰਮੀ ਨਾਲ ‘ਬੰਬ’ ਵਾਂਗ ਫਟਣ ਦਾ ਰਹਿੰਦਾ ਖਤਰਾ!

Published on

----------- Advertisement -----------

ਕਈ ਲੋਕ ਕਾਰ ਵਿਚ ਸਫਰ ਕਰਦੇ ਸਮੇਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਆਪਣੇ ਨਾਲ ਲੈ ਜਾਂਦੇ ਹਨ। ਕਈ ਵਾਰ ਜਲਦਬਾਜ਼ੀ ਜਾਂ ਲਾਪਰਵਾਹੀ ਕਾਰਨ ਕਾਰ ਵਿਚ ਹੀ ਕੁਝ ਸਮਾਨ ਛੱਡ ਜਾਂਦੇ ਹਨ। ਗਰਮੀਆਂ ਦੇ ਮੌਸਮ ‘ਚ ਭਾਰਤ ਵਿੱਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਹੁੰਦਾ ਹੈ, ਜੋ ਕਾਰ ਦੇ ਅੰਦਰ ਵੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕੁਝ ਚੀਜ਼ਾਂ ਨੂੰ ਕਾਰ ਦੇ ਅੰਦਰ ਛੱਡਣ ਤੋਂ ਬਚਣਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਤਿੰਨ ਅਜਿਹੀਆਂ ਚੀਜ਼ਾਂ ਬਾਰੇ ਜੋ ਤਾਪਮਾਨ ਵਧਣ ‘ਤੇ ਫਟ ਸਕਦੀਆਂ ਹਨ।
ਮੋਬਾਈਲ ਜਾਂ ਲੈਪਟਾਪ
ਮੋਬਾਈਲ ਜਾਂ ਲੈਪਟਾਪ ਨੂੰ ਧੁੱਪ ਵਿਚ ਖੜ੍ਹੀ ਕਾਰ ਦੇ ਅੰਦਰ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਨ੍ਹਾਂ ਦੇ ਅੰਦਰ ਵੀ ਬੈਟਰੀਆਂ ਹੁੰਦੀਆਂ ਹਨ, ਜੋ ਤਾਪਮਾਨ ਵਧਣ ਕਾਰਨ ਅੱਗ ਫੜ ਸਕਦੀਆਂ ਹਨ। ਇਸ ਕਾਰਨ ਇਹ ਚੀਜ਼ਾਂ ਫਟ ਸਕਦੀਆਂ ਹਨ ਅਤੇ ਕਾਰ ਨੂੰ ਅੱਗ ਵੀ ਲਗਾ ਸਕਦੀਆਂ ਹਨ।
ਪਾਵਰ ਬੈਂਕ
ਕਈ ਲੋਕ ਸਫ਼ਰ ਕਰਦੇ ਸਮੇ ਆਪਣੇ ਨਾਲ ਪਾਵਰ ਬੈਂਕ ਰੱਖਦੇ ਹਨ। ਜੇਕਰ ਤੁਸੀਂ ਪਾਵਰ ਬੈਂਕ ਲੈ ਕੇ ਜਾਂਦੇ ਹੋ ਤਾਂ ਇਸ ਨੂੰ ਧੁੱਪ ‘ਚ ਪਾਰਕ ਕੀਤੀ ਕਾਰ ਦੇ ਅੰਦਰ ਨਾ ਛੱਡੋ। ਦਰਅਸਲ, ਪਾਵਰ ਬੈਂਕ ਵਿੱਚ ਇੱਕ ਬੈਟਰੀ ਹੁੰਦੀ ਹੈ, ਜਿਸ ਵਿੱਚ ਤਾਪਮਾਨ ਵਧਣ ਕਾਰਨ ਅੱਗ ਲੱਗ ਸਕਦੀ ਹੈ ਅਤੇ ਧਮਾਕਾ ਹੋ ਸਕਦਾ ਹੈ। ਇਸ ਕਾਰਨ ਕਾਰ ਵਿੱਚ ਅੱਗ ਵੀ ਲੱਗ ਸਕਦੀ ਹੈ।
ਸਿਗਰਟ ਲਾਈਟਰ
ਜੇਕਰ ਕਾਰ ‘ਚ ਸਫ਼ਰ ਦੌਰਾਨ ਤੁਹਾਡੇ ਕੋਲ ਸਿਗਰੇਟ ਲਾਈਟਰ ਹੈ, ਤਾਂ ਇਸਨੂੰ ਕਾਰ ਦੇ ਅੰਦਰ ਰੱਖਣ ਤੋਂ ਬਚੋ। ਦਰਅਸਲ, ਜੇਕਰ ਤੁਹਾਡੀ ਕਾਰ ਧੁੱਪ ‘ਚ ਖੜ੍ਹੀ ਹੈ ਅਤੇ ਉਸ ਦੇ ਅੰਦਰ ਲਾਈਟਰ ਰੱਖਿਆ ਹੋਇਆ ਹੈ ਤਾਂ ਤਾਪਮਾਨ ਵਧਣ ‘ਤੇ ਲਾਈਟਰ ਨੂੰ ਅੱਗ ਲੱਗ ਸਕਦੀ ਹੈ। ਕਿਉਂਕਿ ਇਸ ਵਿੱਚ ਈਂਧਨ ਹੁੰਦਾ ਹੈ, ਇਸ ਦੇ ਵਿਸਫੋਟ ਕਾਰਨ ਕਾਰ ਵਿੱਚ ਭਿਆਨਕ ਅੱਗ ਲੱਗ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...