ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਗੀਤਾ-ਬਬੀਤਾ ਅਤੇ ਵਿਨੇਸ਼ ਫੋਗਾਟ ਦੇ ਜੱਦੀ ਪਿੰਡ ਬਲਾਲੀ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਏਅਰ ਕੰਡੀਸ਼ਨਡ ਕੁਸ਼ਤੀ ਹਾਲ ਬਣਾਉਣ ਦੇ ਐਲਾਨ ਦੇ ਸੱਤ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਕੁਸ਼ਤੀ ਹਾਲ ਅਧੂਰਾ ਪਿਆ ਹੈ।

ਅੰਤਰਰਾਸ਼ਟਰੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪਿੰਡ ਦੇ ਇਸ ਅੱਧੇ-ਅਧੂਰੇ ਏਅਰ ਕੰਡੀਸ਼ਨਡ ਕੁਸ਼ਤੀ ਹਾਲ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਸ ਨੇ ਟਵਿੱਟਰ ‘ਤੇ ਲਿਖਿਆ ਕਿ ਸੱਤ ਸਾਲ ਬੀਤ ਚੁੱਕੇ ਹਨ ਅਤੇ ਖੇਡ ਵਿਭਾਗ ਨੇ ਇੱਥੇ ਕੁਸ਼ਤੀ ਹਾਲ ਤਾ ਤਿਆਰ ਕਰਵਾ ਦਿੱਤਾ ਪਰ ਅੱਜ ਤੱਕ ਇੱਥੇ ਬਿਜਲੀ ਅਤੇ ਪਾਣੀ ਦੀ ਸਹੂਲਤ ਨਹੀਂ ਹੈ।
ਵਿਨੇਸ਼ ਫੋਗਾਟ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ ਬਿਜਲੀ ਕੁਨੈਕਸ਼ਨ ਅਤੇ ਪਾਣੀ ਦੀ ਅਸੁਵਿਧਾ ਕਾਰਨ ਇਹ ਵਾਤਾਨੁਕੂਲ ਕੁਸ਼ਤੀ ਹਾਲ ਚਿੱਟੇ ਹਾਥੀ ਵਰਗਾ ਹੈ ਜੋ ਬਾਹਰੋਂ ਕੁਝ ਹੋਰ ਦਿਖਾਈ ਦਿੰਦਾ ਹੈ ਅਤੇ ਅੰਦਰੋਂ ਕੁਝ ਹੋਰ।’












