ਮੁੰਬਈ ਪੁਲਸ ਨੇ ਭਾਰਤੀ ਕ੍ਰਿਕਟਰ ਹਾਰਦਿਕ ਅਤੇ ਕਰੁਣਾਲ ਪੰਡਯਾ ਦੇ ਮਤਰੇਏ ਭਰਾ ਵੈਭਵ ਪੰਡਯਾ ਨੂੰ ਗ੍ਰਿਫਤਾਰ ਕਰ ਲਿਆ ਹੈ। ਵੈਭਵ ‘ਤੇ ਦੋਸ਼ ਹੈ ਕਿ ਉਸ ਨੇ ਹਾਰਦਿਕ-ਕਰੁਣਾਲ ਨਾਲ ਵਪਾਰਕ ਸਾਂਝੇਦਾਰੀ ‘ਚ ਕਰੀਬ 4.3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 37 ਸਾਲਾ ਵੈਭਵ ‘ਤੇ ਇਕ ਪਾਰਟਨਰਸ਼ਿਪ ਫਰਮ ਤੋਂ ਕਰੀਬ 4.3 ਕਰੋੜ ਰੁਪਏ ਗਬਨ ਕਰਨ ਦਾ ਦੋਸ਼ ਹੈ। ਇਸ ਕਾਰਨ ਹਾਰਦਿਕ-ਕਰੁਣਾਲ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਕਥਿਤ ਗਲਤੀ ਵਿੱਚ ਫੰਡਾਂ ਦੀ ਦੁਰਵਰਤੋਂ ਅਤੇ ਭਾਈਵਾਲੀ ਦੀਆਂ ਸ਼ਰਤਾਂ ਦੀ ਉਲੰਘਣਾ ਸ਼ਾਮਲ ਹੈ।
ਦਰਅਸਲ ਹਾਰਦਿਕ ਪੰਡਯਾ, ਉਸ ਦੇ ਵੱਡੇ ਭਰਾ ਕਰੁਣਾਲ ਪੰਡਯਾ ਅਤੇ ਮਤਰੇਏ ਭਰਾ ਵੈਭਵ ਪੰਡਯਾ ਦੀ ਸਾਂਝੇਦਾਰੀ ‘ਚ ਇਕ ਪਾਲੀਮਰ ਫਰਮ ਹੈ। ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਕੋਲ 40% ਸ਼ੇਅਰ ਹਨ। ਜਦੋਂ ਕਿ ਵੈਭਵ ਪੰਡਯਾ ਦੇ ਕੋਲ ਬਾਕੀ 20% ਸ਼ੇਅਰ ਹਨ।ਇਨ੍ਹਾਂ ਤਿੰਨਾਂ ਭਰਾਵਾਂ ਨੇ ਸਾਲ 2021 ਵਿੱਚ ਪਾਲੀਮਰ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੁਨਾਫ਼ਾ ਇਨ੍ਹਾਂ ਸ਼ੇਅਰਾਂ ਦੇ ਹਿਸਾਬ ਨਾਲ ਵੰਡਿਆ ਜਾਣਾ ਸੀ। ਹਾਲਾਂਕਿ, ਵੈਭਵ ਨੇ ਕਥਿਤ ਤੌਰ ‘ਤੇ ਆਪਣੇ ਸੌਤੇਲੇ ਭਰਾਵਾਂ ਨੂੰ ਦੱਸੇ ਬਿਨਾਂ ਉਸੇ ਕਾਰੋਬਾਰ ਤੋਂ ਇਕ ਹੋਰ ਫਰਮ ਸਥਾਪਿਤ ਕੀਤੀ ਅਤੇ ਸਾਂਝੇਦਾਰੀ ਸਮਝੌਤੇ ਦੀ ਉਲੰਘਣਾ ਕੀਤੀ।
ਨਤੀਜਾ ਇਹ ਹੋਇਆ ਕਿ ਸਾਂਝੇਦਾਰੀ ਦਾ ਅਸਲ ਮੁਨਾਫਾ ਘਟ ਗਿਆ।ਜਿਸ ਕਾਰਨ ਹਾਰਦਿਕ ਅਤੇ ਕਰੁਣਾਲ ਪੰਡਯਾ ਨੂੰ ਭਾਰੀ ਮਾਲੀ ਨੁਕਸਾਨ ਹੋਇਆ ਹੈ।
----------- Advertisement -----------
ਕ੍ਰਿਕਟਰ ਹਾਰਦਿਕ ਪੰਡਯਾ ਦੇ ਮਤਰੇਏ ਭਰਾ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ, ਪੜ੍ਹੋ ਕੀ ਹੈ ਪੂਰਾ ਮਾਮਲਾ
Published on
----------- Advertisement -----------
----------- Advertisement -----------












