ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਅੱਜ ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ‘ਚ ਮੈਚ ਹੋਣ ਜਾ ਰਿਹਾ ਹੈ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪੰਜਾਬ ਕਿੰਗਜ਼ ਇਲੈਵਨ ਇਸ ਮੈਦਾਨ ‘ਤੇ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ। ਮੁੰਬਈ ਦੀ ਟੀਮ ਵੀ ਆਪਣੇ ਪਿਛਲੇ ਮੈਚ ਵਿੱਚ ਚੇਨਈ ਤੋਂ ਹਾਰਨ ਤੋਂ ਬਾਅਦ ਇੱਥੇ ਪਹੁੰਚੀ ਹੈ। ਅਜਿਹੇ ‘ਚ ਦੋਵੇਂ ਟੀਮਾਂ ਨੂੰ ਇਹ ਮੈਚ ਜਿੱਤਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਦਸ ਦਈਏ ਕਿ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲੇ ਮੈਚ ਦੇ ਮੱਦੇਨਜ਼ਰ ਮੋਹਾਲੀ ਪੁਲਿਸ ਵੱਲੋਂ ਟਰੈਫਿਕ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਅੱਜ ਦੇ ਮੈਚ ਦੌਰਾਨ ਓਮੈਕਸ, ਡੱਡੂ ਮਾਜਰਾ ਅਤੇ ਮੁੱਲਾਪੁਰ ਚੌਕੀ ਤੋਂ ਸੜਕਾਂ ਬੰਦ ਰਹਿਣਗੀਆਂ। ਮੁਹਾਲੀ ਪੁਲੀਸ ਹਾਈਵੇਅ ਦੇ ਓਮੈਕਸ ਵਾਲੇ ਪਾਸੇ ਤੋਂ ਆਉਣ ਵਾਲੀ ਸੜਕ ਨੂੰ ਬੰਦ ਰੱਖੇਗੀ।
ਇੱਥੋਂ ਰੂਟ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਡੱਡੂ ਮਾਜਰਾ ਅਤੇ ਮੁੱਲਾਪੁਰ ਗਰੀਬਦਾਸ ਪੁਲੀਸ ਚੌਕੀ ਤੋਂ ਹਾਈਵੇ ਨੂੰ ਜਾਣ ਵਾਲਾ ਰਸਤਾ ਵੀ ਬੰਦ ਰਹੇਗਾ। ਸਥਾਨਕ ਨਿਵਾਸੀਆਂ ਨੂੰ ਆਪਣਾ ਆਈਡੀ ਕਾਰਡ ਦਿਖਾਉਣ ਤੋਂ ਬਾਅਦ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਿਰਫ ਆਪਣੀ ਮੈਚ ਟਿਕਟ ਦਿਖਾ ਕੇ ਹੀ ਦਾਖਲ ਹੋ ਸਕਦੇ ਹਨ।
ਦੋਵਾਂ ਟੀਮਾਂ ਦਾ ਸੰਭਾਵੀ ਪਲੇਇੰਗ 11-
ਪੰਜਾਬ ਕਿੰਗਜ਼: ਸੈਮ ਕੁਰਾਨ (ਕਪਤਾਨ), ਅਥਰਵ ਟੇਡੇ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਹਰਸ਼ਲ ਪਟੇਲ ਅਤੇ ਅਰਸ਼ਦੀਪ ਸਿੰਘ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰੋਮੀਓ ਸ਼ੈਫਰਡ, ਟਿਮ ਡੇਵਿਡ, ਮੁਹੰਮਦ ਨਬੀ, ਆਕਾਸ਼ ਮਧਵਾਲ, ਗੇਰਾਲਡ ਕੋਏਟਜ਼ੀ ਅਤੇ ਜਸਪ੍ਰੀਤ ਬੁਮਰਾਹ।
----------- Advertisement -----------
ਮੋਹਾਲੀ ‘ਚ ਅੱਜ ਪੰਜਾਬ ਅਤੇ MI ਵਿਚਾਲੇ ਮੈਚ: ਪੁਲਿਸ ਵੱਲੋਂ ਟਰੈਫਿਕ ਸਬੰਧੀ ਐਡਵਾਈਜ਼ਰੀ ਜਾਰੀ
Published on
----------- Advertisement -----------
----------- Advertisement -----------












