June 8, 2026, 1:45 pm
----------- Advertisement -----------
HomeNewsLatest Newsਆਈਵੀਵਾਈ ਹਸਪਤਾਲ ਅੰਮ੍ਰਿਤਸਰ ਨੇ 3000 ਸਫਲ ਕਾਰਡੀਆਕ ਸਰਜਰੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ:...

ਆਈਵੀਵਾਈ ਹਸਪਤਾਲ ਅੰਮ੍ਰਿਤਸਰ ਨੇ 3000 ਸਫਲ ਕਾਰਡੀਆਕ ਸਰਜਰੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ: ਡਾ. ਪੰਕਜ ਗੋਇਲ

Published on

----------- Advertisement -----------

ਅੰਮ੍ਰਿਤਸਰ: ਕੋਰੋਨਰੀ ਅਤੇ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੀ ਸਰਜਰੀ ਵਿੱਚ ਹਾਲ ਹੀ ਵਿੱਚ ਹੋਈਆਂ ਤਰੱਕੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਆਈ.ਵੀ. ਵਾਈ ਹਸਪਤਾਲ, ਅੰਮ੍ਰਿਤਸਰ ਦੇ ਡਾਕਟਰਾਂ ਦੀ ਟੀਮ, ਸੀਟੀਵੀਐਸ ਦੇ ਸੀਨੀਅਰ ਡਾਇਰੈਕਟਰ ਡਾ ਪੰਕਜ ਗੋਇਲ ਅਤੇ ਸੀਨੀਅਰ ਕੰਸਲਟੈਂਟ ਕਾਰਡਿਅਕ ਅਨਸਥੀਸੀਆ ਡਾ. ਗੁਰਪ੍ਰੀਤ ਸਿੰਘ ਗਿੱਲ ਨੇ ਵੀਰਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ।

ਡਾ ਪੰਕਜ ਗੋਇਲ ਨੇ ਕਿਹਾ, “ਭਾਰਤ ਵਿੱਚ ਲਗਭਗ 30 ਮਿਲੀਅਨ ਲੋਕ ਕੇਰੇਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 27% ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ। ਭਾਰਤ ਜਲਦੀ ਹੀ ਦੁਨੀਆ ਵਿੱਚ ਦਿਲ ਦੀਆਂ ਬਿਮਾਰੀਆ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਵਾਲਾ ਹੈ। ਨੌਜਵਾਨ ਆਪਣੀ ਮਾੜੀ ਜੀਵਨ ਸ਼ੈਲੀ ਕਾਰਨ ਕੋਰੋਨਰੀ ਆਰਟਰੀ ਬਿਮਾਰੀ ਤੋਂ ਪੀੜਤ ਹਨ। 10 ਸਾਲ ਪਹਿਲਾਂ, ਅਸੀਂ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਨੌਜਵਾਨ ਮਰੀਜ਼ਾਂ ਨੂੰ ਮੁਸ਼ਕਿਲ ਨਾਲ ਦੇਖਿਆ ਸੀ, ਪਰ ਹੁਣ

ਸਾਡੇ ਕੋਲ ਬਹੁਤ ਸਾਰੇ ਕੇਸ ਹਨ ਜਿੱਥੇ 25-35 ਉਮਰ ਵਰਗ ਦੇ ਲੋਕਾਂ ਨੂੰ ਦਿਲ ਦੀ ਬਿਮਾਰੀ ਦਾ ਪਤਾ ਲਗਾਇਆ ਜਾ ਰਿਹਾ ਹੈ।” ਡਾ ਗੋਇਲ ਨੇ ਇਹ ਵੀ ਦੱਸਿਆ ਕਿ ਆਈ.ਵੀ.ਵਾਈ ਹਸਪਤਾਲ, ਅੰਮ੍ਰਿਤਸਰ ਨੇ 3000 ਸਫਲ ਕਾਰਡੀਆਕ ਸਰਜਰੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਜੋ ਕਿ ਅੰਮ੍ਰਿਤਸਰ ਖੇਤਰ ਵਿੱਚ ਸਭ ਤੋਂ ਵੱਧ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਰੀ ਆਰਟਰੀ ਬਾਈ-ਪਾਸ ਸਰਜਰੀ, ਏਐਸਡੀ ਲਈ ਬੀਟਿੰਗ ਹਾਰਟ ਸਰਜਰੀ, ਵੀਐਸਡੀ (ਦਿਲ ਵਿੱਚ ਛੇਕ), ਵਾਲਵ ਰੀਪਲੇਸਮੈਂਟ ਸਰਜਰੀ, ਐਓਰਟਿਕ ਸਰਜਰੀ, ਪੀਡੀਆਟ੍ਰਿਕ ਓਪਨ ਅਤੇ ਕਲੋਜ਼ ਹਾਰਟ ਸਰਜਰੀ, ਮਿਨੀਮਲੀ ਇਨਵੈਸਿਵ ਕਾਰਡੀਆਕ ਸਰਜਰੀ, ਫੇਫੜਿਆਂ ਦੀ ਟਿਊਮਰ ਹਟਾਉਣ ਲਈ ਥੈਰੇਸਿਕ ਸਰਜਰੀ ਦੀਆਂ ਸਹੂਲਤਾਂ, ਐਮਪਾਈਮਾ, ਮੈਡੀਅਸਟਾਈਨਲ ਮਾਸ ਅਤੇ ਹਰ ਕਿਸਮ ਦੀ ਵੈਸਕੂਲਰ ਸਰਜਰੀ ਹੁਣ ਆਈ.ਵੀ.ਵਾਈ ਹਸਪਤਾਲ, ਅੰਮ੍ਰਿਤਸਰ ਵਿਖੇ ਉਪਲਬਧ ਹੈ

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਤੋਂ ਹੀ ਨਹੀਂ ਬਲਕਿ ਕੈਨੇਡਾ, ਆਸਟ੍ਰੇਲੀਆ ਯੂ.ਕੇ ਤੋਂ ਵੀ ਵੱਡੀ ਗਿਣਤੀ ਵਿੱਚ ਐਨ.ਆਰ.ਆਈ ਮਰੀਜ਼ ਅਡਵਾਂਸ ਦਿਲ ਦੀਆਂ ਸਰਜਰੀਆਂ ਲਈ ਆਈ.ਵੀ.ਵਾਈ ਹਸਪਤਾਲ, ਅੰਮ੍ਰਿਤਸਰ ਵਿੱਚ ਆ ਰਹੇ ਹਨ। ਡਾ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਆਈ.ਵੀ.ਵਾਈ ਹਸਪਤਾਲ, ਅੰਮ੍ਰਿਤਸਰ ਸੀ.ਜੀ.ਐਚ.ਐਸ., ਈ.ਸੀ.ਐਚ.ਐਸ., ਸੀ.ਏ.ਪੀ.ਐਫ ਅਤੇ ਸਾਰੇ ਪ੍ਰਮੁੱਖ ਟੀ.ਪੀ.ਏ. ਅਤੇ ਕਾਰਪੋਰੇਟਸ ਦੀ ਸੂਚੀ ਵਿਚ ਸ਼ਾਮਲ ਹੈ।

ਇਨ੍ਹਾਂ 11 ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ:

  1. ਛਾਤੀ ਵਿੱਚ ਬੇਅਰਾਮੀ, ਦਰਦ, ਜਕੜਨ ਜਾਂ ਦਬਾਅ
  2. ਮਤਲੀ, ਬਦਹਜ਼ਮੀ, ਦਿਲ ਵਿੱਚ ਜਲਨ ਜਾਂ ਪੇਟ ਦਰਦ
  3. ਦਰਦ ਜੋ ਬਾਂਹ ਤੱਕ ਫੈਲਦਾ ਹੈ
  4. ਚੱਕਰ ਆਉਣਾ ਜਾਂ ਬਲੱਡ ਪ੍ਰੈਸਰ ਵਿੱਚ ਅਚਾਨਕ ਗਿਰਾਵਟ
----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...