June 29, 2026, 7:18 pm
----------- Advertisement -----------
HomeNewsLatest Newsਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ ਨੂੰ ਸਫਰ ਹੋਵੇਗਾ ਅਸਾਨ; ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ...

ਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ ਨੂੰ ਸਫਰ ਹੋਵੇਗਾ ਅਸਾਨ; ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਦੀ ਤਰੱਕੀ ਨੂੰ ਦੇਵੇਗਾ ਨਵੀਂ ਉਡਾਨ

Published on

----------- Advertisement -----------

ਫਾਜ਼ਿਲਕਾ, 12 ਜੁਲਾਈ: ਫਾਜ਼ਿਲਕਾ ਤੋਂ ਅਬੋਹਰ ਤੱਕ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਜ਼ਿਲ੍ਹੇ ਦੀ ਤਰੱਕੀ ਨੂੰ ਨਵੀਂ ਉਡਾਨ ਦੇਵੇਗਾ। ਇਸ ਨਾਲ ਜਿੱਥੇ ਫਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਰਾਜਸਥਾਨ ਗੁਜਰਾਤ ਵੱਲ ਨੂੰ ਸਫਰ ਅਸਾਨ ਹੋਵੇਗਾ ਉਥੇ ਹੀ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਸਨਅੱਤ ਅਤੇ ਵਪਾਰ ਲਈ ਵੀ ਵਰਦਾਨ ਸਾਬਿਤ ਹੋਵੇਗਾ। ਦੂਜੇ ਪਾਸੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਅਬੋਹਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਜਿਸ ਨਾਲ ਅਬੋਹਰ ਸ਼ਹਿਰ ਦੀ ਟੈ੍ਫਿਕ ਵਿਵਸਥਾ ਵਿਚ ਵੀ ਸੁਧਾਰ ਹੋਵੇਗਾ।
ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਪ੍ਰੋਜੈਕਟ ਦੇ ਚਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਪ੍ਰੋਜ਼ੈਕਟ ਨੂੰ ਉੱਚ ਮਿਆਰੀ ਗੁਣਵਤਾ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ।
ਇਹ ਹਾਈਵੇਅ ਚਾਰ ਮਾਰਗੀ ਹੋਵੇਗਾ ਅਤੇ ਫਾਜ਼ਿਲਕਾ ਫਿਰੋਜਪੁਰ ਰੋਡ ਤੇ ਪਿੰਡ ਲਾਲੋਵਾਲੀ ਤੋਂ ਸ਼ੁਰੂ ਹੋਵੇਗਾ। ਇਸ ਨਾਲ ਸਫਰ ਬਹੁਤ ਤੇਜ ਹੋ ਜਾਵੇਗਾ ਕਿਉਂਕਿ ਇਹ ਅਬਾਦੀ ਵਾਲੇ ਥਾਂਵਾਂ ਤੋਂ ਨਹੀਂ ਲੰਘੇਗਾ ਅਤੇ ਇਸ ਲਈ ਫਾਜ਼ਿਲਕਾ ਤੇ ਅਬੋਹਰ ਨੂੰ ਬਾਈਪਾਸ ਕਰਨ ਦੇ ਨਾਲ ਨਾਲ ਇਹ ਪਿੰਡ ਘੱਲੂ ਅਤੇ ਖੂਈ ਖੇੜਾ ਨੂੰ ਵੀ ਬਾਈਪਾਸ ਰਾਹੀਂ ਲੰਘੇਗਾ। ਇਸਦੀ ਲੰਬਾਈ 44.960 ਕਿਲੋਮੀਟਰ ਹੈ। ਇਸ ਨੂੰ ਗਾਵੜ ਫਾਜ਼ਿਲਕਾ ਹਾਈਵੇਅ ਪ੍ਰਾ: ਲਿ: ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਅਬੋਹਰ ਵਾਲੇ ਪਾਸੇ ਇਕ ਪਾਸੇ ਪਿੰਡ ਬੁਰਜ ਮੁਹਾਰ ਵਾਲੇ ਪਾਸੇ ਦੀ ਬਾਈਪਾਸ ਦੇ ਤੌਰ ਤੇ ਮਲੋਟ ਰੋਡ ਨੂੰ ਜਾ ਕੇ ਮਿਲੇਗਾ ਜਿਸ ਨਾਲ ਫਾਜ਼ਿਲਕਾ ਤੋਂ ਦਿੱਲੀ ਦੀ ਦੂਰੀ ਘਟੇਗੀ ਦੂਜੇ ਪਾਸੇ ਇਹ ਆਲਮਗੜ੍ਹ ਕੋਲ ਪਹਿਲਾਂ ਤੋਂ ਚੱਲ ਰਹੀਂ ਸੜਕ ਵਾਲੀ ਥਾਂ ਤੇ ਹੀ ਸ੍ਰੀ ਗੰਗਾਨਗਰ ਰੋਡ ਨੂੰ ਮਿਲੇਗਾ। ਇਸ ਤਰਾਂ ਅਬੋਹਰ ਸ਼ਹਿਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਅਤੇ ਇਸ ਸਹੁਲਤ ਵਾਲਾ ਅਬੋਹਰ ਮਾਲਵੇ ਦਾ ਪ੍ਰਮੁੱਖ ਸ਼ਹਿਰ ਬਣ ਜਾਵੇਗਾ।
ਆਧੂਨਿਕ ਟੈਕਨੋਲੋਜੀ ਨਾਲ ਬਣ ਰਹੇ ਇਸ ਹਾਈਵੇਅ ਵਿਚ ਛੋਟੇ ਵੱਡੇ 45 ਪੁਲ, ਫਲਾਈਓਵਰ, ਆਰਓਬੀ ਆਦਿ ਹੋਣਗੇ। ਇਸਦੇ ਨਾਲ 51.500 ਕਿਲੋਮੀਟਰ ਦੀ ਸਰਵਿਸ ਰੋਡ ਵੀ ਬਣੇਗੀ।
ਇਸ ਪ੍ਰੋਜ਼ੈਕਟ ਦੇ ਪੂਰਾ ਹੋਣ ਨਾਲ ਫਾਜਿਲ਼ਕਾ ਜ਼ਿਲ੍ਹੇ ਦੇ ਵਪਾਰ ਨੂੰ ਪੰਖ ਲੱਗਣਗੇ। ਇਸ ਨਾਲ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਵਿਚ ਪੈਦਾ ਹੁੰਦਾ ਵਿਸਵ ਦਾ ਸ੍ਰੇ਼ਸ਼ਠ ਬਾਸਮਤੀ ਤੇਜੀ ਨਾਲ ਨਿਰਯਾਤ ਲਈ ਬੰਦਰਗਾਹਾਂ ਤੇ ਪਹੁੰਚੇਗਾ ਉਥੇ ਹੀ ਜ਼ਿਲ੍ਹੇ ਦੇ ਕਿਨੂੰ ਨੂੰ ਵੀ ਦਿੱਲੀ ਤੇ ਦੱਖਣ ਦੀਆਂ ਮੰਡੀਆਂ ਤੱਕ ਭੇਜਣ ਲਈ ਤੇਜ ਰਾਹ ਮਿਲੇਗਾ। ਹਾਈਵੇਅ ਦਾ ਕੰਮ ਤੇਜੀ ਨਾਲ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਵੇਅ ਕਿਸੇ ਵੀ ਇਲਾਕੇ ਦੀ ਤਰੱਕੀ ਦਾ ਪੈਮਾਨਾ ਹੁੰਦੇ ਹਨ ਅਤੇ ਵਿਕਾਸ ਦੀਆਂ ਜੀਵਨ ਰੇਖਾਵਾਂ ਹਾਈਵੇ ਬਣਨ ਨਾਲ ਇਲਾਕੇ ਨੂੰ ਸਿੱਧੇ ਤੌਰ ਤੇ ਨਾਲ ਨਾਲ ਅਸਿੱਧੇ ਤੌਰ ਤੇ ਵੀ ਵੱਡਾ ਹੁੰਘਾਰਾ ਮਿਲਦਾ ਹੈ। ਇਸ ਨਾਲ ਹਰਿਆਣਾ ਤੇ ਰਾਜਸਥਾਨ ਤੋਂ ਫਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਤੇ ਬਣੀ ਸਾਦਕੀ ਚੈਕ ਪੋਸਟ ਤੇ ਰਟਰੀਟ ਦੇਖਣ ਆਊਣ ਵਾਲੇ ਪ੍ਰਯਟਕਾਂ ਨੂੰ ਵੀ ਲਾਭ ਹੋਵੇਗਾ ਅਤੇ ਇਹ ਜ਼ਿਲ੍ਹੇ ਦੇ ਪ੍ਰਯਟਨ ਲਈ ਲਾਭਕਾਰੀ ਹੋਵੇਗਾ। ਇਸ ਨਾਲ ਸੜਕ ਦੇ ਕਿਨਾਰਿਆਂ ਦੇ ਵਸੇ ਪਿੰਡਾਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ ਅਤੇ ਉਹ ਆਪਣੇ ਉਦਯੋਗ ਧੰਦੇ ਸ਼ੁਰੂ ਕਰ ਸਕਣਗੇ ਜਿਸ ਨਾਲ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਜਥੇਦਾਰ ਨੇ ਸਰਕਾਰ ਨੂੰ ”ਸਤਿਕਾਰ ਸੋਧ ਐਕਟ” ਵਿਚ ਇਤਰਾਜ਼ਯੋਗ ਮੱਦਾਂ ਦੂਰ ਕਰਨ ਲਈ ਇਕ ਮਹੀਨੇ ਦਾ ਦਿੱਤਾ ਸਮਾਂ

ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬਾਨ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...

ਰੋਹਿਤ ਸ਼ੈੱਟੀ ਨੂੰ ਇੱਕ ਹੋਰ ਧਮਕੀ, 20 ਕਰੋੜ ਰੁਪਏ ਦੀ ਮੰਗ

ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੂੰ ਲਾਰੈਂਸ ਗੈਂਗ ਵੱਲੋਂ 20 ਕਰੋੜ ਰੁਪਏ ਦੀ ਫਿਰੌਤੀ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...