June 19, 2026, 3:40 pm
----------- Advertisement -----------
HomeNewsLatest Newsਟ੍ਰੈਕ 'ਤੇ ਡਿੱਗੇ ਦਰੱਖਤ ਨਾਲ ਟਕਰਾਈ ਯਾਤਰੀ ਟਰੇਨ; ਇੰਜਣ ਦੇ ਦੋ ਪਹੀਏ...

ਟ੍ਰੈਕ ‘ਤੇ ਡਿੱਗੇ ਦਰੱਖਤ ਨਾਲ ਟਕਰਾਈ ਯਾਤਰੀ ਟਰੇਨ; ਇੰਜਣ ਦੇ ਦੋ ਪਹੀਏ ਪਟੜੀ ਤੋਂ ਉਤਰੇ

Published on

----------- Advertisement -----------

ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ‘ਚ ਬਲੋਦ ਦੇ ਦਲੀ ਰਾਜਹਾਰਾ ਤੋਂ ਭਾਨੂਪ੍ਰਤਾਪਪੁਰ, ਅੰਤਾਗੜ੍ਹ, ਦੁਰਗ, ਰਾਏਪੁਰ ਜਾਣ ਵਾਲੀ ਇੱਕ ਯਾਤਰੀ ਰੇਲਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਯਾਤਰੀ ਟਰੇਨ ਪਟੜੀ ‘ਤੇ ਡਿੱਗੇ ਬੋਹੜ ਦੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ ਟਰੇਨ ਚਲਾਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਭਾਨੂਪ੍ਰਤਾਪਪੁਰ ਦੇ ਮੂਲੇ ਕੈਂਪ ਨੇੜੇ ਵਾਪਰੀ।
ਟਰੇਨ ਦੇ ਜ਼ਖਮੀ ਲੋਕੋ ਪਾਇਲਟ ਦਾ ਨਾਂ ਪਵਨ ਕੁਮਾਰ ਟੰਡਨ ਦੱਸਿਆ ਜਾ ਰਿਹਾ ਹੈ। ਪਾਇਲਟ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਯਾਤਰੀ ਬੋਗੀਆਂ ਖਾਲੀ ਸਨ, ਜਿਸ ਕਾਰਨ ਕੁਝ ਹੀ ਯਾਤਰੀ ਟਰੇਨ ‘ਚ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ।
ਜਾਣਕਾਰੀ ਮੁਤਾਬਕ ਟਰੇਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਇੰਜਣ ਦੇ ਦੋਵੇਂ ਪਹੀਏ ਪਟੜੀ ਤੋਂ ਹੇਠਾਂ ਆ ਗਏ, ਜਿਸ ਕਾਰਨ ਟਰੇਨ ਪਟੜੀ ‘ਤੇ ਹੀ ਫਸ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਘੰਟੇ ਦੀ ਮਿਹਨਤ ਤੋਂ ਬਾਅਦ ਇੰਜਣ ਨੂੰ ਟਰੈਕ ‘ਤੇ ਚੜਾਇਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ‘ਚ ਬਣੇਗਾ ਪਹਿਲਾ ਸਰਕਾਰੀ ਵਰਕਿੰਗ ਵੁਮੇਨ ਹੋਸਟਲ, ਮੰਤਰੀ ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ

ਪੰਜਾਬ ਦੇ ਮੋਹਾਲੀ ਵਿੱਚ ਅੱਜ ਸੂਬੇ ਦੇ ਸਭ ਤੋਂ ਵੱਡੇ ਕੰਮਕਾਜੀ ਮਹਿਲਾ ਹੋਸਟਲ ਦਾ...

ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਟਾਂਡਾ (ਹੁਸ਼ਿਆਰਪੁਰ); 18 ਜੂਨ:ਪੰਜਾਬ ਦੇ ਭਵਿੱਖ ਨੂੰ ਹੁਣ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਮਾੜੇ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਟੈਲੀਗ੍ਰਾਮ ’ਤੇ ਜਾਰੀ ਰਹੇਗੀ ਪਾਬੰਦੀ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈ ਕੋਰਟ ਨੇ ਟੈਲੀਗ੍ਰਾਮ ਦੀ...

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ

ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...