August 5, 2026, 8:14 pm
----------- Advertisement -----------
HomeNewsBreaking Newsਮੁੜ ਸ਼ੁਰੂ ਹੋਇਆ ਲਾਡੋਵਾਲ ਟੋਲ ਪਲਾਜ਼ਾ, ਪ੍ਰਧਾਨ ਦਿਲਬਾਗ ਸਮੇਤ 10 ਕਿਸਾਨ ਆਗੂ...

ਮੁੜ ਸ਼ੁਰੂ ਹੋਇਆ ਲਾਡੋਵਾਲ ਟੋਲ ਪਲਾਜ਼ਾ, ਪ੍ਰਧਾਨ ਦਿਲਬਾਗ ਸਮੇਤ 10 ਕਿਸਾਨ ਆਗੂ ਹਿਰਾਸਤ ‘ਚ, ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ

Published on

----------- Advertisement -----------
  • ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
  • ਹਾਈਕੋਰਟ ਦੇ ਹੁਕਮਾਂ ‘ਤੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਲਾਡੋਵਾਲ, 31 ਜੁਲਾਈ 2024 – ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਕਿਸਾਨ ਅੱਜ ਇੱਕ ਵਾਰ ਫਿਰ ਟੋਲ ਪਲਾਜ਼ਾ ਖਾਲੀ ਕਰਵਾਉਣ ਲਈ ਇਕੱਠੇ ਹੋਣ ਜਾ ਰਹੇ ਸਨ ਪਰ ਜ਼ਿਲ੍ਹਾ ਪੁਲੀਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਜਿਵੇਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਟੋਲ ਪਲਾਜ਼ਾ ‘ਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਪ੍ਰਧਾਨ ਦਿਲਬਾਗ ਨੇ ਦੱਸਿਆ ਕਿ ਕਿਸਾਨਾਂ ਨੇ ਧਿਰ ਬਣਨ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਕੇਸ ਵਿੱਚ ਧਿਰ ਨਹੀਂ ਬਣ ਸਕਦੇ। ਉਹ ਵੱਖਰੇ ਤੌਰ ‘ਤੇ ਨਵੀਂ ਰਿੱਟ ਦਾਇਰ ਕਰ ਸਕਦੇ ਹਨ। ਹਾਈਕੋਰਟ ਨੇ ਕਿਹਾ ਕਿ NHAI ਟੋਲ ਸ਼ੁਰੂ ਕਰੇ। ਪੰਜਾਬ ਸਰਕਾਰ ਨੇ ਅਦਾਲਤ ਤੋਂ 4 ਹਫ਼ਤਿਆਂ ਦਾ ਸਮਾਂ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ਼

ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

ਰਾਜਸਥਾਨ ਦੇ ਡਰੱਗ ਕੰਟਰੋਲ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਜੁਲਾਈ ਵਿੱਚ ਜਾਂਚੀਆਂ ਗਈਆਂ...

ਅੰਮ੍ਰਿਤਸਰ: ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰੇਲਵੇ ਪਟੜੀ ‘ਤੇ ਚਾੜ੍ਹੀ PCR ਗੱਡੀ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ...

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...