April 29, 2026, 3:02 pm
----------- Advertisement -----------
HomeNewsBreaking Newsਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Published on

----------- Advertisement -----------


Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ ਈਮੇਲ ਮਿਲਣ ਨਾਲ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਸਕੂਲ ਪ੍ਰਸ਼ਾਸਨ ਨੇ ਤੁਰੰਤ ਸੁਰੱਖਿਆ ਕਦਮ ਚੁੱਕਦੇ ਹੋਏ ਮਾਪਿਆਂ ਨੂੰ ਸੁਨੇਹੇ ਭੇਜੇ ਅਤੇ ਬੱਚਿਆਂ ਨੂੰ ਘਰ ਲਿਜਾਣ ਲਈ ਕਿਹਾ।

ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਫੌਰੀ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਬੰਬ ਸਕੁਐਡ ਦੀ ਟੀਮ ਨੇ ਸਕੂਲ ਪਰਿਸਰ ਦੀ ਗਹਿਰਾਈ ਨਾਲ ਜਾਂਚ ਕੀਤੀ। ਪੁਲਿਸ ਵੱਲੋਂ ਸਾਈਬਰ ਸੈੱਲ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਕੂਲਾਂ ਵੱਲੋਂ ਮਾਪਿਆਂ ਨੂੰ ਭੇਜੇ ਸੁਨੇਹਿਆਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਬੱਚਿਆਂ ਨੂੰ ਲੈ ਜਾਣ ਦੀ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਸਕੂਲਾਂ ਦੇ ਬਾਹਰ ਮਾਪਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਕਾਰਨ ਸ਼ਹਿਰ ਦੀਆਂ ਕਈ ਮੁੱਖ ਸੜਕਾਂ ‘ਤੇ ਟ੍ਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...