June 27, 2026, 8:58 pm
----------- Advertisement -----------
HomeNewsBreaking News'ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ:ਮੁੱਖ ਮੰਤਰੀ ਮਾਨ

‘ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ:ਮੁੱਖ ਮੰਤਰੀ ਮਾਨ

Published on

----------- Advertisement -----------

ਮੁੱਖ ਮੰਤਰੀ ਭਗਵੰਤ ਮਾਨ ਨੇ  ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਰੇਡ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਈ.ਡੀ. ਦੀ ਵਰਤੋਂ ਰਾਜਨੀਤਕ ਉਦੇਸ਼ਾਂ ਲਈ ਕਰ ਰਹੀ ਹੈ। ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ ਹਨ।  ਬੀਜੇਪੀ ਆਪਣੀ ਰਾਜਨੀਤੀ ਵਾਸਤੇ ਇਨ੍ਹਾਂ ਦਾ ਇਸਤੇਮਾਲ ਕਰਦੀ ਆ ਰਹੀ। ਈਡੀ ਦੀ ਰੇਡ ਦਾ ਮਕਸਦ ਬੀਜੇਪੀ ਜੁਆਇੰਨ ਕਰਵਾਉਣਾ ਹੁੰਦਾ ਹੈ। 

ਖਰੜ ਰੇਡ ਬਾਰੇ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਕ ਕਾਰੋਬਾਰੀ ‘ਤੇ ਈਡੀ ਦੀ ਰੇਡ ਹੋਈ। ਮੰਤਰੀ ਅਮਨ ਅਰੋੜਾ ਦਾ ਨਾਮ ਰੇਡ ਨਾਲ ਜੋੜਿਆ ਗਿਆ ਸੀ। ਅਮਨ ਅਰੋੜਾ ਦੀਆਂ ਕਈ ਲੋਕਾਂ ਨਾਲ ਤਸਵੀਰਾਂ ਹਨ। ਮੇਰੀਆਂ ਕਈ ਲੋਕਾਂ ਨਾਲ ਤਸਵੀਰਾਂ ਹਨ ਤਾਂ ਕੀ ਅਸੀਂ ਗੁਨਾਹਗਾਰ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਵਿਚ ਭਾਜਪਾ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੂਰਾ ਰਾਜ ਅੱਗ ਵਿਚ ਸੜ ਰਿਹਾ ਹੈ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ, ਪਰ ਪੰਜਾਬ ਗੁਰੂਆਂ ਦੀ ਧਰਤੀ ਹੈ, ਇਸ ਤਰ੍ਹਾਂ ਦੀ ਰਾਜਨੀਤੀ ਇਥੇ ਨਹੀਂ ਚੱਲੇਗੀ।

ਮੁੱਖ ਮੰਤਰੀ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਅੱਗੇ ਕੇਂਦਰ ਨੂੰ ਝੁਕਾਇਆ ਅਤੇ ਮੋਦੀ ਜੀ ਨੇ ਇਸ ਦੀ ਮੁਆਫ਼ੀ ਵੀ ਮੰਗੀ ਸੀ ਸ਼ਾਇਦ ਮੋਦੀ ਜੀ ਅਜੇ ਵੀ ਦਿਲ ’ਚ ਇਸ ਗੱਲ ਦਾ ਗੁੱਸਾ ਲਈ ਬੈਠੇ ਹਨ। ਕਦੇ ਉਹ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਨੂੰ ਇਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦੇਣਗੇ। ਉਹ ਇਸ ਲਈ ਇਕ ਵੱਖਰਾ ਰਾਜਪਾਲ ਨਿਯੁਕਤ ਕਰਨਗੇ। ਕਦੇ ਉਹ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਸਾਡੀ ਹੈ। ਕਦੇ ਉਹ ਕਹਿੰਦੇ ਹਨ ਕਿ ਉਹ ਭਾਖੜਾ ਡੈਮ ‘ਤੇ ਸੀ.ਆਈ.ਐਫ. ਲਗਾ ਕੇ ਹਰਿਆਣਾ ਨੂੰ ਪਾਣੀ ਦੇਣਗੇ। ਕਦੇ ਉਹ ਕਹਿੰਦੇ ਹਨ ਕਿ ਉਹ ਝੋਨਾ ਨਹੀਂ ਚੁੱਕਣਗੇ, ਉਹ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਨਹੀਂ ਦਿਖਾਉਣਗੇ। ਕਦੇ ਉਹ ਕਹਿੰਦੇ ਹਨ ਕਿ ਉਹ ਆਰ.ਡੀ.ਐਫ਼. ਲਈ ਭੁਗਤਾਨ ਨਹੀਂ ਕਰਨਗੇ। ਫਿਰ ਉਹ ਵੋਟਾਂ ਮੰਗਣ ਲਈ ਪੰਜਾਬ ਕਿਸ ਮੂੰਹ ਨਾਲ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਭਾਜਪਾ, ਮੋਦੀ ਅਤੇ ਸ਼ਾਹ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਪੰਜਾਬ ਹੈ। ਇਹ ਧਮਕੀਆਂ ਅੱਗੇ ਨਹੀਂ ਝੁਕਦਾ। ਸੁਨੀਲ ਜਾਖੜ ਬਾਰੇ ਬੋਲਦਿਆਂ ਸੀਐਮ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਕਹਿ ਰਿਹਾ ਭਗਵੰਤ ਮਾਨ ‘ਤੇ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰੋ। ਹੁਣ ਇਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣਗੇ।

ਬੇਅਦਬੀ ਕਾਨੂੰਨ ਬਾਰੇ ਬੋਲਦਿਆਂ ਸੀਐਮ ਨੇ ਕਿਹਾ ਕਿ ਦੁਨੀਆਂ ਭਰ ਦੀ ਸਾਰੀ ਸੰਗਤ ਨੂੰ ਬੇਅਦਬੀ ਕਾਨੂੰਨ ਪ੍ਰਵਾਨ ਹੈ ਪਰ ਇਕ ਪ੍ਰਵਾਰ ਨੂੰ ਕਾਨੂੰਨ ਪਸੰਦ ਨਹੀਂ ਆਇਆ ਕਿਉਂਕਿ ਉਹ ਪਰਿਵਾਰ ਖੁਦ ਬੇਅਦਬੀਆਂ ਵਿਚ ਸ਼ਾਮਲ ਹੈ। ਕਾਨੂੰਨ ਲਾਗੂ ਹੋ ਗਿਆ ਹੁਣ ਕਾਨੂੰਨ ਵਾਪਸ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...