May 11, 2026, 8:33 pm
----------- Advertisement -----------
HomeNewsBreaking Newsਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

Published on

----------- Advertisement -----------

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ ਦੇ ਅਰਬਨ ਐਕਸਟੈਂਸ਼ਨ ਰੋਡ-II (UER-II) ‘ਤੇ ‘ਮਲਟੀ-ਲੇਨ ਫ੍ਰੀ ਫਲੋ’ (MLFF) ਤਕਨਾਲੋਜੀ ਨਾਲ ਲੈਸ ਟੋਲ ਪਲਾਜ਼ਾ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਮੁੰਡਕਾ-ਬੱਕਰਵਾਲਾ ਟੋਲ ਪਲਾਜ਼ਾ ਭਾਰਤ ਦਾ ਦੂਜਾ ਟੋਲ ਪਲਾਜ਼ਾ ਬਣ ਗਿਆ ਹੈ, ਜਿੱਥੇ ਵਾਹਨਾਂ ਨੂੰ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ।

ਦੱਸ ਦੇਈਏ ਕਿ ਸਰਕਾਰ ਤੇਜ਼ੀ ਨਾਲ ਬੈਰੀਅਰ-ਲੈੱਸ ਟੋਲਿੰਗ ਵੱਲ ਵਧ ਰਹੀ ਹੈ। 1 ਮਈ ਨੂੰ, ਨਿਤਿਨ ਗਡਕਰੀ ਨੇ ਮੁੰਬਈ-ਦਿੱਲੀ ਰਾਸ਼ਟਰੀ ਰਾਜਮਾਰਗ (NH-48) ਦੇ ਸੂਰਤ-ਭਰੂਚ ਸੈਕਸ਼ਨ ‘ਤੇ ‘ਚੋਰਿਆਸੀ’ ਟੋਲ ਪਲਾਜ਼ਾ ਦਾ ਉਦਘਾਟਨ ਕੀਤਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਮੌਜੂਦਾ ਵਿੱਤੀ ਸਾਲ ਵਿੱਚ ਹੋਰ ਟੋਲ ਪਲਾਜ਼ਿਆਂ ਨੂੰ MLFF ਤਕਨਾਲੋਜੀ ਨਾਲ ਲੈਸ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਤੰਬਰ 2026 ਤੱਕ ਨੌਂ ਰਾਜਾਂ (ਗੁਜਰਾਤ, ਦਿੱਲੀ, ਹਰਿਆਣਾ, ਰਾਜਸਥਾਨ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਅਸਾਮ) ਵਿੱਚ 17 ਟੋਲ ਪਲਾਜ਼ਿਆਂ ਨੂੰ ਰੁਕਾਵਟ-ਮੁਕਤ ਬਣਾਉਣ ਦਾ ਟੀਚਾ ਹੈ। ਮਾਰਚ 2027 ਤੱਕ ਦੂਜੇ ਪੜਾਅ ਦੇ ਤਹਿਤ ਇਸ ਸੂਚੀ ਵਿੱਚ 108 ਤੋਂ ਵੱਧ ਵਾਧੂ ਟੋਲ ਪਲਾਜ਼ੇ ਸ਼ਾਮਲ ਕੀਤੇ ਜਾਣਗੇ।

ਬੈਰੀਅਰ-ਫ੍ਰੀ ਟੋਲਿੰਗ (MLFF) ਤਕਨਾਲੋਜੀ ਕੀ ਹੈ?
ਇਹ ਤਕਨਾਲੋਜੀ ਰਵਾਇਤੀ ਟੋਲ ਪਲਾਜ਼ਿਆਂ ਤੋਂ ਬਿਲਕੁਲ ਵੱਖਰੀ ਹੈ। MLFF ਤਕਨਾਲੋਜੀ ਵਾਹਨਾਂ ਨੂੰ ਬਿਨਾਂ ਰੁਕੇ ਟੋਲ ਪੁਆਇੰਟਾਂ ਵਿੱਚੋਂ ਲੰਘਣ ਦੀ ਆਗਿਆ ਦਿੰਦੀ ਹੈ। ਇਸ ਵਿਚ ਕੋਈ ਭੌਤਿਕ ਰੁਕਾਵਟਾਂ ਨਹੀਂ ਹਨ। ਇਸ ਦੀ ਬਜਾਏ, ਸੜਕ ਦੇ ਉੱਪਰ ਓਵਰਹੈੱਡ ਫਰੇਮ ਲਗਾਏ ਗਏ ਹਨ, ਜਿਨ੍ਹਾਂ ਵਿਚ ਲੱਗੇ ਸੈਂਸਰ ਤ ਕੈਮਰੇ ਵਾਹਨ ਦੀ ਪਛਾਣ ਕਰਕੇ ਰੀਅਲ ਟਾਈਮ ਵਿਚ ਟੋਲ ਕੱਟ ਲੈਂਦੇ ਹਨ।

ਦੋਹਰੇ ਖਰਚਿਆਂ (ਜੁਰਮਾਨੇ) ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ? NHAI ਨੇ ਸਪੱਸ਼ਟ ਕੀਤਾ ਹੈ ਕਿ ਈ-ਨੋਟਿਸ ਜਾਰੀ ਹੋਣ ਤੋਂ ਬਾਅਦ ਬਕਾਇਆ ਟੋਲ ਦਾ ਭੁਗਤਾਨ ਸਮੇਂ ਸਿਰ ਕਰਨਾ ਲਾਜ਼ਮੀ ਹੈ। 72 ਘੰਟਿਆਂ ਦੇ ਅੰਦਰ ਭੁਗਤਾਨ ਕਰਨ ‘ਤੇ ਆਮ ਟੋਲ ਰਕਮ (1x) ਲਈ ਜਾਵੇਗੀ। 72 ਘੰਟਿਆਂ ਤੋਂ ਬਾਅਦ ਬਾਅਦ ਭੁਗਤਾਨ ਕਰਨ ‘ਤੇ ਟੋਲ ਦੀ ਰਕਮ ਦੁੱਗਣੀ (2x) ਹੋ ਜਾਵੇਗੀ। ਜਿਕਰਯੋਗ ਹੈ ਕਿ ਬਹੁਤ ਸਾਰੇ ਉਪਭੋਗਤਾ ਬਾਅਦ ਵਿੱਚ ਵੱਧ ਕਟੌਤੀ ਦਿਖ ਸਕਦੀ ਹੈ, ਇਹ ਜੁਰਮਾਨਾ ਸੜਕ ਦੀ ਵਰਤੋਂ ਲਈ ਨਹੀਂ, ਪਰ ਸਮੇਂ ਸਿਰ ਬਕਾਇਆ ਭੁਗਤਾਨ ਨਾ ਕਰਨ ਲਈ ਹੈ।

NHAI ਨੇ ਸੁਚਾਰੂ ਯਾਤਰਾ ਲਈ ਵਾਹਨ ਚਾਲਕਾਂ ਲਈ ਕੁਝ ਸੁਝਾਅ ਦਿੱਤੇ ਹਨ:

ਹਮੇਸ਼ਾ ਆਪਣੇ FASTag ਨੂੰ ਐਕਟਿਵ ਰੱਖੋ।

FASTag ਵਾਲੇਟ ਵਿੱਚ ਹਮੇਸ਼ਾ ਲੋੜੀਂਦਾ ਬੈਲੇਂਸ ਬਣਾਈ ਰੱਖੋ।

ਯਕੀਨੀ ਬਣਾਓ ਕਿ ਵਾਹਨ ਵਿੱਚ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਲੱਗੀ ਹੋਵੇ।

ਰਜਿਸਟਰਡ ਮੋਬਾਈਲ ਨੰਬਰ ‘ਤੇ ਆਉਣ ਵਾਲੇ ਨੋਟੀਫਿਕੇਸ਼ਨ ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਦੇ ਰਹੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...

ED ਕਾਰਵਾਈ ‘ਤੇ Hampton Sky Realty ਦਾ ਵੱਡਾ ਬਿਆਨ, ਕਿਹਾ – “ਨਿਰਯਾਤ ਪੂਰੀ ਤਰ੍ਹਾਂ ਅਸਲੀ, ਸੱਚ ਦੀ ਹੋਵੇਗੀ ਜਿੱਤ”

**HAMPTON SKY REALTY LIMITED** (ਪਹਿਲਾਂ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ) **CIN:** L74899DL1987PLC027050 **ਰਜਿਸਟਰਡ ਦਫ਼ਤਰ:** 205, ਦੂਜੀ...

ਭਗਵੰਤ ਮਾਨ ਸਰਕਾਰ ਦੀ ਇਤਿਹਾਸਕ ਪਹਿਲ, ਪੰਜਾਬ ਦੇ 40 ਲੱਖ ਗਰੀਬ-ਦਲਿਤ-ਪੱਛੜੇ ਵਰਗ ਦੇ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟ ਮਿਲਣੀ ਸ਼ੁਰੂ

ਸੰਗਰੂਰ, 9 ਮਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ...