ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਦੇ ਵਿਚਕਾਰ, ਪ੍ਰਧਾਨ ਮੰਤਰੀ ਮੋਦੀ ਨੇ ਮੌਜੂਦਾ ਦਹਾਕੇ ਨੂੰ ਲਗਾਤਾਰ ਵਧਦੀਆਂ ਆਫ਼ਤਾਂ ਦਾ ਦੌਰ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਨੇੜਲੇ ਭਵਿੱਖ ਵਿੱਚ ਇਨ੍ਹਾਂ ਹਾਲਾਤਾਂ ਨੂੰ ਨਾ ਬਦਲਿਆ ਗਿਆ, ਤਾਂ ਪਿਛਲੇ ਕਈ ਦਹਾਕਿਆਂ ਦੀ ਸਖ਼ਤ ਮਿਹਨਤ ਅਤੇ ਪ੍ਰਾਪਤੀਆਂ ਬੇਕਾਰ ਹੋ ਜਾਣਗੀਆਂ। ਇਸ ਤੋਂ ਇਲਾਵਾ, ਦੁਨੀਆ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਦੁਬਾਰਾ ਗਰੀਬੀ ਵਿੱਚ ਡੁੱਬ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੀਐਮ ਮੋਦੀ ਨੇ ਚੱਲ ਰਹੀਆਂ ਭਿਆਨਕ ਜੰਗਾਂ ਅਤੇ ਲਗਾਤਾਰ ਡੂੰਘੇ ਹੋ ਰਹੇ ਵਿਸ਼ਵਵਿਆਪੀ ਊਰਜਾ ਸੰਕਟ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਮੰਚ ਤੋਂ ਇੱਕ ਬਹੁਤ ਹੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਦੂਜੇ ਪੜਾਅ ਦੌਰਾਨ ਨੀਦਰਲੈਂਡ ਦੇ ‘ਦ ਹੇਗ’ (The Hague) ਵਿਖੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ PM ਮੋਦੀ ਨੇ ਆਖਿਆ ਕਿ ਮੌਜੂਦਾ ਦਹਾਕਾ ਮਨੁੱਖਤਾ ਲਈ ਲਗਾਤਾਰ ਵਧਦੀਆਂ ਆਫ਼ਤਾਂ ਦਾ ਦੌਰ ਬਣਦਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਵਿਸ਼ਵਵਿਆਪੀ ਹਾਲਾਤਾਂ ਨੂੰ ਸਮੇਂ ਸਿਰ ਨਾ ਬਦਲਿਆ ਗਿਆ, ਤਾਂ ਪਿਛਲੇ ਕਈ ਦਹਾਕਿਆਂ ਦੀਆਂ ਮਨੁੱਖੀ ਪ੍ਰਾਪਤੀਆਂ ਮਿੱਟੀ ਵਿੱਚ ਮਿਲ ਜਾਣਗੀਆਂ ਅਤੇ ਦੁਨੀਆ ਦੀ ਇੱਕ ਬਹੁਤ ਵੱਡੀ ਆਬਾਦੀ ਇੱਕ ਵਾਰ ਫਿਰ ਅਤਿਅੰਤ ਗ਼ਰੀਬੀ ਦੀ ਦਲਦਲ ਵਿੱਚ ਫਸ ਸਕਦੀ ਹੈ।
ਕੋਵਿਡ ਅਤੇ ਲੜਾਈ ਨੇ ਵਿਗਾੜਿਆ ਪੂਰੀ ਦੁਨੀਆ ਦਾ ਬਜਟ
ਇਸਦੇ ਨਾਲ ਹੀ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪੂਰਾ ਦਹਾਕਾ ਵੱਡੀਆਂ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਪਹਿਲਾਂ Covid-19 ਮਹਾਂਮਾਰੀ ਨੇ ਦੁਨੀਆ ਨੂੰ ਹਿਲਾਇਆ ਅਤੇ ਉਸ ਤੋਂ ਬਾਅਦ ਜੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਲਗਾਤਾਰ crude oil ਅਤੇ ਊਰਜਾ ਸੰਕਟ ਨਾਲ ਜੂਝ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਟਕਰਾਅ ਅਤੇ ਈਰਾਨ-ਅਮਰੀਕਾ ਵਿਚਕਾਰ 40 ਦਿਨਾਂ ਦੀ ਭਿਆਨਕ ਜੰਗ ਤੋਂ ਬਾਅਦ ਭਾਵੇਂ ਇਸ ਵੇਲੇ ਸ਼ਾਂਤੀ ਨਜ਼ਰ ਆ ਰਹੀ ਹੈ, ਪਰ Strait of Hormuz (ਹੋਰਮੁਜ਼ ਜਲਡਮਰੂ) ‘ਤੇ ਅਜੇ ਵੀ ਈਰਾਨ ਦਾ ਪੂਰਾ control ਹੈ। ਇਸ ਕਾਰਨ ਗਲੋਬਲ supply chain ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਵਿਸ਼ਵਵਿਆਪੀ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਨਾਲ ਊਰਜਾ ਸੰਕਟ ਹੋਰ ਜ਼ਿਆਦਾ ਡਰਾਉਣਾ ਹੁੰਦਾ ਜਾ ਰਿਹਾ ਹੈ।
ਪੀਐਮ ਮੋਦੀ ਨੇ ਜਨਤਾ ਨੂੰ ਕੀਤੀਆਂ 3 ਅਪੀਲਾਂ
ਇਸ ਗੰਭੀਰ ਕੌਮਾਂਤਰੀ ਸੰਕਟ ਅਤੇ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਵਧਦੇ ਦਬਾਅ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਮਈ ਦੇ ਪਹਿਲੇ ਹਫ਼ਤੇ ਹੈਦਰਾਬਾਦ ਦੇ ਇੱਕ ਈਵੇਂਟ ਵਿੱਚ ਦੇਸ਼ ਵਾਸੀਆਂ ਨੂੰ ‘ਦੇਸ਼ ਭਗਤੀ’ ਦਿਖਾਉਣ ਅਤੇ ਦੇਸ਼ ਦਾ ਪੈਸਾ ਬਚਾਉਣ ਲਈ 3 ਅਹਿਮ ਬੇਨਤੀਆਂ ਕੀਤੀਆਂ ਸਨ:
ਤੇਲ ਅਤੇ ਊਰਜਾ ਦੀ ਬਚਤ
ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਪੈਟਰੋਲੀਅਮ ਪਦਾਰਥ ਬਾਹਰੋਂ ਮੰਗਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਾਰਪੂਲਿੰਗ, ਜਨਤਕ ਆਵਾਜਾਈ, ਇਲੈਕਟ੍ਰਿਕ ਵਾਹਨ ਦੀ ਵਰਤੋਂ ਕਰਨ ਅਤੇ ਦੁਬਾਰਾ ਘਰ ਤੋਂ ਕੰਮ ਦੇ routine ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ, ਭਾਰਤੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਅਤੇ CNG ਵਿੱਚ 1 ਰੁਪਏ ਦਾ ਵਾਧਾ ਕਰ ਦਿੱਤਾ ਹੈ।
ਇੱਕ ਸਾਲ ਲਈ ਸੋਨਾ ਖਰੀਦਣ ਤੋਂ ਬਚੋ
ਭਾਰਤ ਹਰ ਸਾਲ ਅਰਬਾਂ ਡਾਲਰ ਦਾ ਸੋਨਾ ਬਾਹਰੋਂ import ਕਰਦਾ ਹੈ, ਜਿਸ ਨਾਲ ਦੇਸ਼ ਦੇ ਖ਼ਜ਼ਾਨੇ ‘ਤੇ ਵੱਡਾ ਬੋਝ ਪੈਂਦਾ ਹੈ। ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ ਇੱਕ ਸਾਲ ਲਈ ਵਿਆਹ-ਸ਼ਾਦੀਆਂ ਜਾਂ ਖ਼ਾਸ ਸਮਾਗਮਾਂ ‘ਤੇ ਸੋਨਾ ਖਰੀਦਣ ਤੋਂ ਪਰਹੇਜ਼ ਕਰਨ। ਇਸ ਦੇ ਮੱਦੇਨਜ਼ਰ ਸਰਕਾਰ ਨੇ gold import duty ਵੀ ਵਧਾ ਦਿੱਤੀ ਹੈ।
ਵਿਦੇਸ਼ੀ ਯਾਤਰਾ ‘ਤੇ ਪਾਬੰਦੀ
ਦੇਸ਼ ਦੀ ਵਿਦੇਸ਼ੀ ਮੁਦਰਾ ਨੂੰ ਬਾਹਰ ਜਾਣ ਤੋਂ ਰੋਕਣ ਲਈ ਪੀਐਮ ਮੋਦੀ ਨੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾਣ ਦੀ ਬਜਾਏ ਭਾਰਤ ਦੇ ਹੀ ਸੁੰਦਰ ਅਤੇ ਇਤਿਹਾਸਕ ਸੈਲਾਨੀ ਸਥਾਨ ‘ਤੇ ਜਾਣ ਨੂੰ ਪਹਿਲ ਦੇਣ।












