September 30, 2026, 9:01 pm
----------- Advertisement -----------
HomeNewsBreaking News‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ...

‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ, ਸਰਕਾਰ ਸਮਾਂ ਕਰੇ ਤੈਅ’ : ਸੁਪਰੀਮ ਕੋਰਟ

Published on

----------- Advertisement -----------

ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਪਾਕੇ ਚਲਾਉਣ ਵਾਲੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿਚ ਪਟਾਕਿਆਂ ‘ਤੇ ਪੂਰੀ ਤਰ੍ਹਾਂ ਤੋਂ ਬੈਨ ਨਹੀਂ ਲਗਾਇਆ ਜਾ ਸਕਦਾ। ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਪਰ ਇਸ ਦੇ ਨਾਲ ਹੀ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਸਕਦੀ। ਕੋਰਟ ਨੇ ਪਟਾਕੇ ਚਲਾਉਣ ਲਈ ਸਰਕਾਰ ਨੂੰ ਸਮਾਂ ਤੈਅ ਕਰਨ ਦਾ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ।

ਸੁਪਰੀਮ ਕੋਰਟ ਨੇ ਕਿਹਾ ਕਿ ਪੂਰੇ ਦਿਨ ਪਟਾਕੇ ਚਲਾਉਣ ਦੀ ਪਰਮਿਸ਼ਨ ਦੇਣ ਨਾਲ ਬਜ਼ੁਰਗਾਂ, ਬੀਮਾਰ ਲੋਕਾਂ ਤੇ ਬੱਚਿਆਂ ਸਣੇ ਹਰ ਜੀਵ ‘ਤੇ ਅਸਰ ਪਵੇਗਾ। ਸੁਣਵਾਈ ਦੌਰਾਨ ਐਡੀਸ਼ਨਲ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਇਕ ਨੋਟ ਪੇਸ਼ ਕੀਤਾ। ਇਸ ਵਿਚ ਕੁਝ ਖਾਸ ‘ਨੈਕਸਟ ਜੇਨਰੇਸ਼ਨ ਜੁਆਇੰਟ ਗ੍ਰੀਨ ਕ੍ਰੈਕਰਸ’ ਨੂੰ ਸੀਮਤ ਤੇ ਸ਼ਰਤਾਂ ਦੇ ਨਾਲ ਛੋਟ ਦੇਣ ‘ਤੇ ਵਿਚਾਰ ਕੀਤੇ ਜਾਣ ਦੀ ਗੱਲ ਕਹੀ ਗਈ।

ਇਨ੍ਹਾਂ ਪਟਾਕਿਆਂ ਨੂੰ ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਨੈਸ਼ਨਲ ਇਨਵਾਇਰਮੈਂਟਲ ਇੰਜੀਅਰਿੰਗ ਰਿਸਰਚ ਇੰਸਟੀਚਿਊਟ (CSIR-NEERI) ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਹ ਨਵੇਂ ਫਾਰਮੂਲੇ ਨਾਲ ਬਣਾਏ ਗਏ ਜੁੜੇ ਹੋਏ ਪਟਾਕੇ ਹਨ। ਨੋਟ ਵਿਚ ਕਿਹਾ ਗਿਆ ਕਿ ਇਨ੍ਹਾਂ ਖਾਸ ਪਟਾਕਿਆਂ ਦੀ ਇਜਾਜ਼ਤ ਤਾਂ ਹੀ ਦਿੱਤੀ ਜਾ ਸਕਦੀ ਹੈ ਜਦੋਂ ਇਨ੍ਹਾਂ ਨੂੰ ਲਾਇਸੈਂਸਸ਼ੁਦਾ ਨਿਰਮਾਤਾ ਬਣਾਉਣ। ਉਨ੍ਹਾਂ ਨੂੰ ਤੈਅ ਸ਼ੋਰ ਸੀਮਾ ਤੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਨ੍ਹਾਂ ਪਟਾਕਿਆਂ ਦੀ ਸ਼ੋਰ ਦੀ ਸੀਮਾ 125 dB(AI)/145 dB(C) ਪੀਕ ਤੈਅ ਕੀਤੀ ਗਈ ਹੈ। ਇਨ੍ਹਾਂ ਵਿਚ ਪਾਬੰਦੀਸ਼ੁਦਾ ਕੈਮੀਕਲ ਵੀ ਨਹੀਂ ਹੋਣੇ ਚਾਹੀਦੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...