ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਹਿੰਗਾਈ ਦਾ ਝਟਕਾ ਲੱਗਾ ਹੈ। 1 ਅਕਤੂਬਰ ਤੋਂ ਵਪਾਰਕ ਐਲ.ਪੀ.ਜੀ. (LPG) ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕਈ ਸ਼ਹਿਰਾਂ ਵਿੱਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ 60 ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦਾ ਸਿੱਧਾ ਅਸਰ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਅਜਿਹੇ ਹੋਰ ਕਾਰੋਬਾਰਾਂ ‘ਤੇ ਪੈ ਸਕਦਾ ਹੈ ਜੋ ਵੱਡੇ ਪੱਧਰ ‘ਤੇ ਵਪਾਰਕ ਗੈਸ ‘ਤੇ ਨਿਰਭਰ ਕਰਦੇ ਹਨ। ਹਾਲਾਂਕਿ, ਘਰੇਲੂ ਐਲ.ਪੀ.ਜੀ. ਸਿਲੰਡਰ ਵਰਤਣ ਵਾਲਿਆਂ ਨੂੰ ਫਿਲਹਾਲ ਕੁਝ ਰਾਹਤ ਮਿਲੀ ਹੈ।
ਸਤੰਬਰ ਵਿੱਚ, ਦਿੱਲੀ ਵਿਚ 19 ਕਿਲੋਗ੍ਰਾਮ ਵਾਲੇ ਵਪਾਰਕ ਐਲ.ਪੀ.ਜੀ. (LPG) ਸਿਲੰਡਰ ਦੀ ਮਿਆਰੀ ਕੀਮਤ 2,747.50 ਸੀ। 1 ਅਕਤੂਬਰ ਤੋਂ ਇਹ ਕੀਮਤ ਵਧ ਕੇ 2,810 ਹੋ ਗਈ ਹੈ, ਜਿਸਦਾ ਮਤਲਬ ਹੈ ਕਿ ਹੁਣ ਪ੍ਰਤੀ ਸਿਲੰਡਰ 62.50 ਵਾਧੂ ਅਦਾ ਕਰਨੇ ਪੈਣਗੇ। ਇਸ ਤੋਂ ਪਹਿਲਾਂ, ਸਤੰਬਰ ਵਿੱਚ ਵੀ ਦਿੱਲੀ ਵਿੱਚ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ 9.50 ਦਾ ਵਾਧਾ ਕੀਤਾ ਗਿਆ ਸੀ।
ਮੁੰਬਈ ਵਿੱਚ, ਵਪਾਰਕ ਸਿਲੰਡਰ ਦੀ ਕੀਮਤ 2,701 ਤੋਂ ਵਧ ਕੇ 2,764 ਹੋ ਗਈ ਹੈ ਜੋ ਕਿ 63 ਦਾ ਵਾਧਾ ਹੈ। ਚੇਨਈ ਵਿੱਚ, 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ 2,983 ਹੈ, ਜਦੋਂ ਕਿ ਸਤੰਬਰ ਵਿੱਚ ਇਹ 2,916.50 ਸੀ। ਅਹਿਮਦਾਬਾਦ ਵਿੱਚ ਵਪਾਰਕ ਸਿਲੰਡਰ ਦੀ ਨਵੀਂ ਕੀਮਤ 2,831.50 ਹੈ, ਜਦਕਿ ਕੰਨਿਆਕੁਮਾਰੀ ਵਿੱਚ ਇਹ ਕੀਮਤ 3,046 ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ₹3,073.50 ਤੱਕ ਪਹੁੰਚ ਗਈ ਹੈ।
ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਘਰੇਲੂ ਸਿਲੰਡਰ ਦਿੱਲੀ ਵਿੱਚ 942, ਮੁੰਬਈ ਵਿੱਚ 941.50 ਅਤੇ ਚੇਨਈ ਵਿੱਚ 957.50 ‘ਤੇ ਮਿਲਣਾ ਜਾਰੀ ਰਹੇਗਾ। ਪਟਨਾ ਵਿਚ ਘਰੇਲੂ ਐਲਪੀਜੀ ਦੀ ਕੀਮਤ₹1,031.50 ਅਤੇ ਲਖਨਊ ਵਿੱਚ 979.50 ਹੈ। ਇਸ ਦਾ ਮਤਲਬ ਇਹ ਹੈ ਕਿ ਫਿਲਹਾਲ, ਘਰੇਲੂ ਐਲਪੀਜੀ ਖਪਤਕਾਰ ਕੀਮਤਾਂ ਵਿਚ ਹੋਏ ਇਸ ਵਾਧੇ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਨਹੀਂ ਹੋਣਗੇ।












