ਗਾਇਕ ਰਣਜੀਤ ਬਾਵਾ (Ranjit Bawa) ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।’ਫਰੈਂਡ ਜ਼ੋਨ’ (Friend Zone) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਮਿਊਜ਼ਿਕ ਦ ਕਿਡਜ਼ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦੇਈਏ ਕਿ ਰਣਜੀਤ ਬਾਵਾ ਦੁਆਰਾ ਗਾਏ ਗਏ ਗੀਤ “ਫ੍ਰੈਂਡ ਜ਼ੋਨ Friend Zone” ਨੂੰ ਇਲਮ ਦੁਆਰਾ ਲਿਖਿਆ ਗਿਆ ਹੈ। ਇਸਦਾ ਨਿਰੇਦਸ਼ਨ ਪੁੰਨੂੰ ਗਰਚਾ ਨੇ ਕੀਤਾ ਹੈ। ਇਸਦੇ ਨਾਲ ਹੀ ਵੀਕੇ ਫਿਲਮਸ ਦੁਆਰਾ ਇਸਦਾ ਪੋਸਟ ਪ੍ਰੋਡਕਸ਼ਨ ਕੀਤਾ ਗਿਆ ਹੈ।
ਸਭ ਨੂੰ ਪਤਾ ਹੈ ਕਿ ਰਣਜੀਤ ਬਾਵਾ ਆਪਣੇ ਗੀਤਾਂ ਦੇ ਨਾਲ-ਨਾਲ ਦਰਸ਼ਕਾਂ ਦੇ ਦਿਲਾਂ ‘ਚ ਅਦਾਕਾਰੀ ਦਾ ਲੋਹਾ ਵੀ ਮਨਵਾ ਚੁੱਕੇ ਹਨ। ਫਿਲਮਾ ਵਿੱਚ ਵੀ ਉਨ੍ਹਾਂ ਦੇ ਹਰ ਅੰਦਾਜ਼ ਨੂੰ ਦਰਸ਼ਕਾ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ। ਫ੍ਰੇਡ ਜ਼ੋਨ ਗੀਤ ਤੋਂ ਪਹਿਲਾ ਰਣਜੀਤ ਬਾਵਾ ਦਾ ਗੀਤ ਜੱਟਾ ਵੇ ਨੂੰ ਵੀ ਲੋਕਾਂ ਨੇ ਭਰਮਾ ਹੁੰਗਾਰਾ ਦਿੱਤਾ। ਵਰਕ ਫਰੰਟ ਦੀ ਗੱਲ ਕਰਿਏ ਤਾਂ ਪਿਛਲੇ ਦਿਨੀਂ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਕੈਨੇਡਾ ‘ਚ ਲਾਏ ਜਾ ਰਹੇ ਸਟੇਜ ਸ਼ੋਅ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਦਾ ਨਾਂ ‘ਪੰਜਾਬ ਬੋਲਦਾ ਕੈਨੇਡਾ ਟੂਰ’ ਸੀ। ਇਹ ਸ਼ੋਅ ਇਕ ਅਪ੍ਰੈਲ ਤੋਂ ਟੋਰਾਂਟੋ ‘ਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਰਣਜੀਤ ਬਾਵਾ ਨੇ ਆਪਣੇ ਫੈਨਜ਼ ਤੋਂ ਕੁਮੈਂਟ ਕਰ ਕੇ ਪੁੱਛਿਆ ਸੀ ਕਿ ਆਪਣੀ ਸਿਟੀ ਦਾ ਨਾਂ ਦੱਸੋ। ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਗਾਣਿਆਂ ਦਾ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਨੂੰ ਉਨ੍ਹਾਂ ਦੇ ਕੈਨੇਡਾ ਟੂਰ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ।












