ਆਸਟ੍ਰੇਲੀਆ ਸਪਿਨਰ ਸ਼ੇਨ ਵਾਰਨ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪੂਰੇ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ। ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਵਾਰਨ ਨੂੰ ਕ੍ਰਿਕਟ ਇਤਿਹਾਸ ਦਾ ਸਰਵੋਤਮ ਸਪਿਨਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਗਾਵਸਕਰ ਦੀ ਲਗਾਤਾਰ ਆਲੋਚਨਾ ਹੁੰਦੀ ਰਹੀ। ਹੁਣ ਉਨ੍ਹਾਂ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਹੈ।
ਗਾਵਸਕਰ ਦੀ ਲਗਾਤਾਰ ਆਲੋਚਨਾ ਤੋਂ ਬਾਅਦ ਉਨ੍ਹਾਂ ਨੇ ਵਾਰਨ ਲਈ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ, ‘ਪਿਛਲਾ ਹਫਤਾ ਕ੍ਰਿਕਟ ਲਈ ਬਹੁਤ ਦਰਦਨਾਕ ਸਾਬਤ ਹੋਇਆ। ਅਸੀਂ ਦੋ ਮਹਾਨ ਖਿਡਾਰੀ ਗੁਆ ਦਿੱਤੇ। ਰਾਡ ਮਾਰਸ਼ ਅਤੇ ਸ਼ੇਨ ਵਾਰਨ। ਮੈਨੂੰ ਇੱਕ ਐਂਕਰ ਨੇ ਪੁੱਛਿਆ ਕਿ ਕੀ ਵਾਰਨ ਮਹਾਨ ਸਪਿਨਰ ਹੈ ਅਤੇ ਮੈਂ ਜੋ ਵੀ ਕਿਹਾ ਉਹ ਮੇਰੀ ਨਿੱਜੀ ਰਾਏ ਸੀ। ਇਹ ਸਵਾਲ ਨਹੀਂ ਪੁੱਛਿਆ ਜਾਣਾ ਚਾਹੀਦਾ ਸੀ। ਇਹ ਸਹੀ ਸਮਾਂ ਨਹੀਂ ਸੀ ਕਿ ਮੈਂ ਵਾਰਨ ਦਾ ਮੁਲਾਂਕਣ ਕਰਦਾ। ਉਹ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਸੀ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।
----------- Advertisement -----------
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਸ਼ੇਨ ਵਾਰਨ ਲਈ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ
Published on
----------- Advertisement -----------
----------- Advertisement -----------











