November 14, 2026, 9:34 pm
----------- Advertisement -----------
HomeNewsLatest Newsਕ੍ਰਿਕਟ ਦੇ ਨਿਯਮਾਂ 'ਚ ਕੀਤੇ ਕਈ ਬਦਲਾਅ: ਗੇਂਦਬਾਜ਼ ਨਹੀਂ ਲਗਾ ਸਕਣਗੇ ਗੇਂਦ...

ਕ੍ਰਿਕਟ ਦੇ ਨਿਯਮਾਂ ‘ਚ ਕੀਤੇ ਕਈ ਬਦਲਾਅ: ਗੇਂਦਬਾਜ਼ ਨਹੀਂ ਲਗਾ ਸਕਣਗੇ ਗੇਂਦ ‘ਤੇ ਥੁੱਕ

Published on

----------- Advertisement -----------

ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਨਿਯਮਾਂ ਵਿੱਚ ਸੋਧ ਦਾ ਐਲਾਨ ਕੀਤਾ ਗਿਆ ਹੈ, ਪਰ ਉਹ ਇਸ ਸਾਲ 1 ਅਕਤੂਬਰ ਤੋਂ ਬਾਅਦ ਹੀ ਲਾਗੂ ਹੋਣਗੇ। ਯਾਨੀ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਦੇ ਨਿਯਮ ਬਦਲ ਜਾਣਗੇ। ਹੁਣ ਕ੍ਰਿਕਟ ‘ਚ ਗੇਂਦ ਨੂੰ ਚਮਕਾਉਣ ਲਈ ਥੁੱਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਹਿਲਾਂ ਇਸ ਨੂੰ ਕੋਵਿਡ-19 ਕਾਰਨ ਹੀ ਲਾਗੂ ਕੀਤਾ ਗਿਆ ਸੀ, ਪਰ ਹੁਣ MCC ਇਸ ਨੂੰ ਕਾਨੂੰਨ ਬਣਾ ਰਿਹਾ ਹੈ। ਖਿਡਾਰੀ ਗੇਂਦ ਨੂੰ ਚਮਕਾਉਣ ਲਈ ਪਸੀਨੇ ਦੀ ਵਰਤੋਂ ਕਰ ਰਹੇ ਸਨ ਅਤੇ ਇਹ ਬਰਾਬਰ ਪ੍ਰਭਾਵਸ਼ਾਲੀ ਸੀ। ਨਵਾਂ ਕਾਨੂੰਨ ਗੇਂਦ ‘ਤੇ ਥੁੱਕ ਲਗਾਉਣ ਦੀ ਇਜਾਜ਼ਤ ਨਹੀਂ ਦੇਵੇਗਾ, ਕਿਉਂਕਿ ਖਿਡਾਰੀ ਆਪਣੀ ਥੁੱਕ ਨੂੰ ਗੇਂਦ ‘ਤੇ ਲਗਾਉਣ ਲਈ ਚੀਨੀ ਵਾਲੇ ਉਤਪਾਦਾਂ ਦੀ ਵਰਤੋਂ ਕਰਦੇ ਹਨ।
ਨਵੇਂ ਨਿਯਮ ਮੁਤਾਬਕ ਕਿਸੇ ਵੀ ਖਿਡਾਰੀ ਦੇ ਆਊਟ ਹੋਣ ਤੋਂ ਬਾਅਦ ਮੈਦਾਨ ‘ਤੇ ਆਉਣ ਵਾਲਾ ਨਵਾਂ ਖਿਡਾਰੀ ਹੀ ਸਟਰਾਈਕ ਲਵੇਗਾ, ਭਾਵੇਂ ਖਿਡਾਰੀਆਂ ਨੇ ਆਖਰੀ ਵਿਕਟ ਤੋਂ ਪਹਿਲਾਂ ਸਟਰਾਈਕ ਬਦਲੀ ਹੋਵੇ। ਹੁਣ ਤੱਕ ਜੇਕਰ ਸ਼ਾਟ ਖੇਡਣ ਵਾਲਾ ਖਿਡਾਰੀ ਕੈਚ ਆਊਟ ਹੋਣ ਤੋਂ ਪਹਿਲਾਂ ਗੇਂਦਬਾਜ਼ੀ ਐਂਡ ‘ਤੇ ਪਹੁੰਚ ਜਾਂਦਾ ਸੀ ਤਾਂ ਨਵਾਂ ਬੱਲੇਬਾਜ਼ ਨਾਨ-ਸਟਰਾਈਕਰ ਐਂਡ ‘ਤੇ ਹੀ ਰਹਿੰਦਾ ਸੀ। ਹੁਣ ਕਿਸੇ ਵੀ ਤਰਾਂ ਆਊਟ ਹੋਣ ਦੀ ਸਥਿਤੀ ਵਿੱਚ, ਸਿਰਫ ਨਵੇਂ ਖਿਡਾਰੀ ਹੀ ਸਟਰਾਈਕ ਲੈਣਗੇ।
ਮੈਨਕੇਡਿੰਗ ਨੂੰ ਲੈ ਕੇ ਆਈਸੀਸੀ ਨੇ ਵੀ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਇਸ ਨੂੰ ਕ੍ਰਿਕਟ ਕਾਨੂੰਨ 41 ਦੇ ਅਨੁਸਾਰ ਖੇਡ ਭਾਵਨਾ ਦੇ ਵਿਰੁੱਧ ਮੰਨਿਆ ਜਾਂਦਾ ਸੀ, ਪਰ ਹੁਣ ਇਸਨੂੰ ਕਾਨੂੰਨ 38 ਦੇ ਤਹਿਤ ਰੱਖਿਆ ਜਾਵੇਗਾ, ਯਾਨੀ ਰਨ ਆਊਟ ਮੰਨਿਆ ਜਾਵੇਗਾ।
ਜੇਕਰ ਫੀਲਡਿੰਗ ਟੀਮ ਦਾ ਕੋਈ ਵੀ ਮੈਂਬਰ ਗਲਤ ਹਰਕਤ ਕਰਦਾ ਦੇਖਿਆ ਗਿਆ ਤਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਦੌੜਾਂ ਜੁਰਮਾਨੇ ਵਜੋਂ ਦਿੱਤੀਆਂ ਜਾਣਗੀਆਂ। ਪਹਿਲਾਂ ਇਸ ਮਾਮਲੇ ‘ਚ ਇਸ ਨੂੰ ਡੇਡ ਬਾਲ ਕਿਹਾ ਜਾਂਦਾ ਸੀ। ਅਜਿਹੇ ‘ਚ ਜੇਕਰ ਬੱਲੇਬਾਜ਼ ਚੰਗਾ ਸ਼ਾਟ ਮਾਰਦਾ ਸੀ ਤਾਂ ਉਹ ਦੌੜਾਂ ਨਹੀਂ ਮੰਨੀਆਂ ਜਾਂਦੀਆਂ ਸਨ, ਹੁਣ ਅਜਿਹਾ ਨਹੀਂ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...