ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ‘ਤੇ ਲੱਗਣਗੀਆਂ ਵਿਸ਼ੇਸ਼ ਲਾਇਟਾਂ
ਸ਼ਾਨਦਾਰ ਢੰਗ ਨਾਲ 24 ਅਪ੍ਰੈਲ ਨੂੰ ਮਨਾਇਆ ਜਾਵੇਗਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਦਾ ਪ੍ਰਕਾਸ਼ ਪੁਰਬ
ਚੰਡੀਗੜ੍ਹ, 22 ਅਪ੍ਰੈਲ – ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ 24 ਅਪ੍ਰੈਲ ਤੋਂ ਇਕ ਦਿਨ ਪਹਿਲਾਂ ਪੂਰਾ ਪਾਣੀਪਤ ਸ਼ਹਿਰ ਦੀਵਾਲੀ ਦੀ ਤਰ੍ਹਾ ਜਗਮਗ ਹੋਵੇਗਾ। ਪੂਰੇ ਸ਼ਹਿਰ ਦੀ ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ‘ਤੇ ਰੰਗ-ਬਿਰੰਗੀ ਲਾਇਟਾਂ ਲਗਾਈਆਂ ਜਾਣਗੀਆਂ। ਇਹ ਜਾਣਕਾਰੀ ਅੱਜ ਪਾਣੀਪਤ ਜਿਲ੍ਹਾ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਰੋਸ਼ਨੀ ਨਾਲ ਨਹਾਏ ਹੋਏ ਆਯੋਜਨ ਸਥਾਨ ‘ਤੇ ਪ੍ਰੈਸ ਕਾਨਫ੍ਰੈਂਸ ਕਰਦੇ ਹੋਏ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਪ੍ਰੋਗ੍ਰਾਮ 24 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਸਮਾਗਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕੈਬੀਨੇਟ ਦੇ ਹੋਰ ਮੈਂਬਰ, ਰਾਜਨੀਤਿਕ ਪਾਰਟੀਆਂ ਨਾਲ ਜੁੜੇ ਰਾਜਨੇਤਾ ਤੇ ਦੇਸ਼ ਅਤੇ ਸੂਬੇ ਤੋਂ ਸੰਗਤ ਪਹੁੰਚੇਗੀ। 25 ਏਕੜ ਵਿਚ ਡੇਢ ਤੋਂ 2 ਲੱਖ ਸੰਗਤ ਦੇ ਬੈਠਣ ਲਈ ਵਿਸ਼ਾਲ ਅਤੇ ਸ਼ਾਨਦਾਰ ਪੰਡਾਲ ਤਿਆਰ ਕੀਤਾ ਗਿਆ ਹੈ। ਜਰਮਨ ਤਕਨੀਕ ਦੇ ਟੈਂਟ ਨਾਲ ਪੰਡਾਲ ਬਣਾਇਆ ਗਿਆ ਹੈ। ਸਮਾਗਮ ਵਿਚ ਇੰਡੀਅਨ ਮੈਡੀਕਲ ਏਸੋਸਇਏਸ਼ਨ ਵੱਲੋਂ ਮੁਫਤ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਜਾਵੇਗਾ। ਪ੍ਰੋਗ੍ਰਾਮ ਸਥਾਨ ‘ਤੇ ਡਾਕਟਰਾਂ ਦੇ ਬੈਠਣ ਲਈ ਵੱਖ ਤੋਂ ਵਿਵਸਥਾ ਕੀਤੀ ਗਈ ਹੈ। ਸਮਾਗਮ ਵਿਚ ਆਉਣ ਵਾਲੀ ਸੰਗਤ ਵੀ ਕਈ ਤਰ੍ਹਾ ਦੀਆਂ ਮੁਫਤ ਮੈਡੀਕਲ ਜਾਂਚ ਕਰਵਾ ਸਕਦੀ ਹੈ। ਇੱਥੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਮੰਨੇ-ਪ੍ਰਮੰਨੇ ਰਾਗੀ ਅਤੇ ਢਾਡੀ ਵੀ ਪ੍ਰੋਗ੍ਰਾਮ ਵਿਚ ਪਹੁੰਚਣਗੇ। ਰਾਗੀ ਭਾਈ ਚਮਨਜੀਤ ਸਿੰਘ ਜੀ ਲਾਲ, ਭਾਈ ਬਲਵਿੰਦਰ ਸਿੰਘ ਰੰਗੀਲਾ ਜੀ, ਭਾਈ ਦਵਿੰਦਰ ਸਿੰਘ ਸੋਢੀ ਜੀ, ਭਾਈ ਗਗਨਦੀਪ ਸਿੰਘ ਸ਼੍ਰੀਗੰਗਾਨਗਰ ਵਾਲੇ, ਢਾਡੀ ਨਿਰਮਲ ਸਿੰਘ ਨੂਰ ਜੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਣਗੇ।
85 ਸਲਾਇਡ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ ਸਿੱਖ ਗੁਰੂਆਂ ਦੀ ਪ੍ਰਦਰਸ਼ਨੀ
ਪਾਣੀਪਤ ਵਿਚ ਪ੍ਰੋਗ੍ਰਾਮ ਸਥਾਨ ‘ਤੇ ਦਿਖਾਈ ਜਾਣ ਵਾਲੀ ਸਿੱਖ ਗੁਰੂਆ ਦੀ ਪ੍ਰਦਰਸ਼ਨੀ ਦੀ ਅਗਵਾਈ ਕਰ ਰਹੇ ਐਚਸੀਐਸ ਗਗਨਦੀਪ ਸਿੰਘ ਨੇ ਦਸਿਆ ਕਿ ਪਿਛਲੇ ਇਕ ਮਹੀਨੇ ਤੋਂ ਇਸ ਪ੍ਰਦਰਸ਼ਨੀ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿਚ ਸਿੱਖ ਗੁਰੂਆਂ ਦੇ ਤਿਆਗ ਤੇ ਬਲਿਦਾਨ ਨਾਲ ਜੁੜੀ 85 ਸਲਾਇਡ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦੁਰ ਤਕ ਦੇ ਇਤਿਹਾਸ ਨੂੰ ਦਿਖਾਇਆ ਜਾਵੇਗਾ। ਸਾਡੀ ਆਊਣ ਵਾਲੀ ਪੀੜੀਆਂ ਗੁਰੂਆਂ ਦੇ ਤਿਆਗ ਅਤੇ ਬਲਿਦਾਨ ਦਾ ਅਨੁਸਰਣ ਕਰਨ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸਲਾਇਡਸ ਨੂੰ ਤਿਆਰ ਕੀਤਾ ਗਿਆ ਹੈ। ਇਸ ਪ੍ਰਦਰਸ਼ਨਹੀ ਦਾ ਉਨ੍ਹਾਂ ਨੇ ਪ੍ਰੋਫੈਸ਼ਨਲ ਹੋ ਕੇ ਹੀ ਨਹੀਂ ਸਗੋ ਭਾਵਨਾਤਮਕ ਤੌਰ ‘ਤੇ ਜੁੜ ਕੇ ਵੀ ਤਿਆਰ ਕੀਤਾ ਹੈ। ਇਸ ਦੇ ਲਈ ਸ੍ਰੀ ਗਗਨਦੀਪ ਸਿੰਘ ਨੇ ਅਪੀਲ ਕੀਤੀ ਹੈ ਕਿ ਬੱਚਿਆਂ, ਨੌਜੁਆਨਾ , ਬਜੁਰਗਾਂ ਦੀ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਪ੍ਰਦਰਸ਼ਨੀ ਨੂੰ ਦੇਖਣਾ ਚਾਹੀਦਾ ਹੈ।
ਇਸ ਮੌਕੇ ‘ਤੇ ਕਰਨਾਲ ਦੇ ਸਾਂਸਦ ਸੰਜੈ ਭਾਟਿਆ, ਐਸਡੀਐਮ ਵੀਣਾ ਹੁਡਾ , ਪਾਣੀਪਤ ਦੀ ਮੇਅਰ ਅਵਨੀਤ ਕੌਰ ਮੌਜੂਦ ਰਹੀ।












