ਲੁਧਿਆਣਾ : – ਨੌਜਵਾਨ ਕ੍ਰਿਕਟਰ ਨੇਹਾਲ ਵਡੇਰਾ ਨੇ ਲੁਧਿਆਣਾ ‘ਚ ਚੱਲ ਰਹੇ ਪੰਜਾਬ ਅੰਡਰ-23 ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਬਠਿੰਡਾ ਖਿਲਾਫ ਬੱਲੇਬਾਜ਼ੀ ਕਰਦੇ ਹੋਏ 578 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਵਿਸ਼ਵ ਵਿੱਚ ਕਿਸੇ ਵੀ ਫਾਰਮੈਟ ਵਿੱਚ ਤੀਜਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ।
ਇਸ ਮੌਕੇ ਨੇਹਾਲ ਵਡੇਰਾ ਨੇ ਕਿਹਾ ਕਿ ਉਸ ਨੇ ਸਿਰਫ ਆਪਣੀ ਮਿਹਨਤ ‘ਤੇ ਧਿਆਨ ਦਿੱਤਾ ਅਤੇ ਖੇਡਦੇ ਰਹੇ। ਉਸ ਨੇ ਇਹ ਦੌੜ ਡੇਢ ਦਿਨ ਵਿੱਚ ਬਣਾਈ। ਇਸ ਨਾਲ ਉਸ ਨੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਨੇਹਲ ਸਰਕਾਰੀ ਕਾਲਜ, ਲੁਧਿਆਣਾ ਵਿੱਚ ਬੀਏ ਫਾਈਨਲ ਕਰ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਵੀ ਸਿੱਖਿਆ ਖੇਤਰ ਨਾਲ ਸਬੰਧਤ ਹੈ। ਉਹ ਹੁਣ ਸਖ਼ਤ ਮਿਹਨਤ ਕਰਕੇ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨਾ ਚਾਹੁੰਦਾ ਹੈ।
ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਨੇਹਾਲ ਵਡੇਰਾ ਦੀ ਇਸ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਥੇ ਵਿਸ਼ਵ ਰਿਕਾਰਡ ਬਣਿਆ ਹੈ।
----------- Advertisement -----------
ਲੁਧਿਆਣਾ ਦੇ ਨੇਹਾਲ ਵਡੇਰਾ ਨੇ ਪੰਜਾਬ ਅੰਡਰ-23 ਟੂਰਨਾਮੈਂਟ ‘ਚ ਬਣਾਇਆ ਵਿਸ਼ਵ ਰਿਕਾਰਡ
Published on
----------- Advertisement -----------
----------- Advertisement -----------












