ਖੇਡ ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੁਈਨਜ਼ਲੈਂਡ ਵਿੱਚ ਇਕ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਸਟ੍ਰੇਲੀਅਨ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਰ ਹਾਦਸੇ ਵਿੱਚ ਸਾਇਮੰਡਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟਾਊਨਸਵਿਲੇ ਤੋਂ 50 ਕਿਲੋਮੀਟਰ ਦੂਰ ਹਰਵੇ ਰੇਂਜ ‘ਚ ਹੋਇਆ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਾਦਸਾ ਤੇਜ਼ ਰਫਤਾਰ ਕਾਰ ਕਾਰਨ ਵਾਪਰਿਆ ਹੈ। ਜਦੋਂ ਹਾਦਸਾ ਵਾਪਰਿਆ ਤਾਂ ਸਾਇਮੰਡਜ਼ ਕਾਰ ਨੂੰ ਇਕੱਲਾ ਚਲਾ ਰਿਹਾ ਸੀ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਹੋਰ ਦੁਖਦਾਈ ਝਟਕਾ ਹੈ। ਮਾਰਚ ਵਿੱਚ ਸ਼ੇਨ ਵਾਰਨ ਅਤੇ ਰਾਡ ਮਾਰਸ਼ ਦੀ ਦੁਖਦਾਈ ਮੌਤ ਤੋਂ ਬਾਅਦ ਸਾਇਮੰਡਜ਼ ਇਸ ਸਾਲ ਅਚਾਨਕ ਮਰਨ ਵਾਲਾ ਤੀਜਾ ਆਸਟਰੇਲੀਆਈ ਕ੍ਰਿਕਟਰ ਹੈ।












