ਦੇਸ਼ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੌਰਾਨ ਪਹਿਲਵਾਨ ਸਤੇਂਦਰ ਮਲਿਕ ‘ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਕੁਸ਼ਤੀ ਦੇ ਟਰਾਇਲਾਂ ਦੌਰਾਨ ਸਤੇਂਦਰ ਨੂੰ 125 ਕਿਲੋ ਭਾਰ ਵਰਗ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ ਸਤੇਂਦਰ ਨੇ ਰੈਫਰੀ ਜਗਬੀਰ ਸਿੰਘ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।।
ਦੱਸ ਦਈਏ ਕਿ ਪਹਿਲਵਾਨ ਸਤੇਂਦਰ ਮੈਚ ਵਿੱਚ 18 ਸਕਿੰਟ ਬਾਕੀ ਰਹਿੰਦਿਆਂ 3-0 ਨਾਲ ਅੱਗੇ ਸੀ, ਪਰ ਉਸ ਦੇ ਵਿਰੋਧੀ ਮੋਹਿਤ ਨੇ ਉਸ ਉੱਤੇ ਦਾਅ ਲਗਾ ਦਿੱਤਾ ਅਤੇ ਫਿਰ ਉਸ ਨੂੰ ਮੈਟ ਤੋਂ ਬਾਹਰ ਕਰ ਦਿੱਤਾ। ਹਾਲਾਂਕਿ ਰੈਫਰੀ ਨੇ ਮੋਹਿਤ ਨੂੰ ਦੋ ਅੰਕ ਨਹੀਂ ਦਿੱਤੇ। ਇਸ ਤੋਂ ਨਿਰਾਸ਼ ਮੋਹਿਤ ਨੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਬਾਅਦ ਸੀਨੀਅਰ ਰੈਫਰੀ ਜਗਬੀਰ ਸਿੰਘ ਨੂੰ ਇਸ ਨੂੰ ਦੇਖਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੇ ਟੀਵੀ ਰੀਪਲੇਅ ਦੇਖ ਕੇ ਮੋਹਿਤ ਨੂੰ ਤਿੰਨ ਅੰਕ ਦਿੱਤੇ। ਦੋਵੇਂ ਖਿਡਾਰੀਆਂ ਨੇ 3-3 ਅੰਕ ਪ੍ਰਾਪਤ ਕੀਤੇ ਅਤੇ ਸਮਾਂ ਅੰਤ ਤੱਕ ਬਰਾਬਰੀ ‘ਤੇ ਰਹੇ, ਜਿਸ ਤੋਂ ਬਾਅਦ ਮੋਹਿਤ ਨੂੰ ਨਿਯਮ ਦੇ ਤਹਿਤ ਆਖਰੀ ਅੰਕ ਹਾਸਲ ਕਰਨ ਲਈ ਜੇਤੂ ਐਲਾਨਿਆ ਗਿਆ।
ਸਤੇਂਦਰ ਮੈਚ ਹਾਰਨ ਤੋਂ ਬਾਅਦ ਗੁੱਸਾ ਆ ਗਿਆ ਅਤੇ ਉਸ ਨੇ ਰੈਫਰੀ ਜਗਬੀਰ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸ ਨੇ ਪਹਿਲਾਂ ਜਗਬੀਰ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਥੱਪੜ ਮਾਰਿਆ। ਜਿਸ ਤੋਂ ਬਾਅਦ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਨੇ ਪਹਿਲਵਾਨ ਸਤੇਂਦਰ ਮਲਿਕ ‘ਤੇ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ
----------- Advertisement -----------
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਨੇ ਪਹਿਲਵਾਨ ਸਤਿੰਦਰ ਮਲਿਕ ‘ਤੇ ਲਗਾਈ ਉਮਰ ਭਰ ਲਈ ਪਾਬੰਦੀ
Published on
----------- Advertisement -----------
----------- Advertisement -----------












