August 3, 2026, 7:10 pm
----------- Advertisement -----------
HomeNewsEntertainmentਕੰਗਨਾ ਰਣੌਤ ਨੇ ਖਰੀਦੀ ਨਵੀਂ ਲਗਜ਼ਰੀ ਕਾਰ ਕੀਮਤ ਜਾਣ ਕੇ ਰਹਿ ਜਾਓਗੇ...

ਕੰਗਨਾ ਰਣੌਤ ਨੇ ਖਰੀਦੀ ਨਵੀਂ ਲਗਜ਼ਰੀ ਕਾਰ ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

Published on

----------- Advertisement -----------

ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਐਕਟਿੰਗ ਤੋਂ ਲੈ ਕੇ ਨਿਰਦੇਸ਼ਨ ਤੱਕ ਕੰਮ ਕਰ ਰਹੀ ਹੈ ਅਤੇ ਹੁਣ ਕੰਗਨਾ ਫਿਲਮ ਨਿਰਮਾਣ ਵਿੱਚ ਵੀ ਐਂਟਰੀ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫਿਲਮ ‘ਧਾਕੜ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੇ ਇਕ ਸ਼ਾਨਦਾਰ ਬ੍ਰਾਂਡ ਨਵੀਂ ਕਾਰ ਖਰੀਦੀ ਹੈ, ਜਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਕੰਗਨਾ ਰਣੌਤ ਆਪਣੀ ਨਵੀਂ ਕਾਲੇ ਰੰਗ ਦੀ ਮਰਸੀਡੀਜ਼ (Mercedes Maybach S680) ਕਾਰ ਨਾਲ ਨਜ਼ਰ ਆ ਰਹੀ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ ਕਾਰ ਦੇ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕੰਗਨਾ ਦੀ ਇਸ ਕਾਰ ਦੀ ਕੀਮਤ ਕਰੋੜਾਂ ਰੁਪਏ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਰਣੌਤ ਨੇ ਇਸ ਬਿਲਕੁਲ ਨਵੀਂ ਲਗਜ਼ਰੀ ਕਾਰ ਲਈ ਲਗਭਗ 5 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਹਾਲਾਂਕਿ ਕੰਗਨਾ ਕੋਲ ਪਹਿਲਾਂ ਹੀ ਕਈ ਕਾਰਾਂ ਹਨ। ਹੁਣ ਇਹ ਮਰਸਡੀਜ਼ ਕਾਰ ਵੀ ਉਨ੍ਹਾਂ ਦੀ ਕਾਰ ਕਲੈਕਸ਼ਨ ‘ਚ ਸ਼ਾਮਲ ਹੋ ਗਈ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫਿਲਮ ‘ਧਾਕੜ’ ਅੱਜ ਯਾਨੀ 20 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਆਲੋਚਕਾਂ ਤੋਂ ਚੰਗੀ ਸਮੀਖਿਆ ਮਿਲ ਰਹੀ ਹੈ। ਇਸ ਫਿਲਮ ‘ਚ ਕੰਗਨਾ ਰਣੌਤ ਨੇ ਏਜੰਟ ਅਗਨੀ ਦਾ ਕਿਰਦਾਰ ਨਿਭਾਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾਇਆ, ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

ਪੰਜਾਬ ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ‘ਚ ਬੀਤੇ ਦਿਨਾਂ ਤੋਂ ਵੱਖ-ਵੱਖ ਹਲਕਿਆਂ...

ਪੰਜਾਬ ਵਿਧਾਨ ਸਭਾ ‘ਚ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ...

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...

‘ਮੇਰੇ ਪੁੱਤ ਸਿੱਧੂ ਦੀ ਫੈਨ following PM ਮੋਦੀ ਦੀ ਫੈਨ following ਦੇ ਬਰਾਬਰ ਹੈ’ : ਬਲਕੌਰ ਸਿੱਧੂ

ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ।...

ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮੇ ਅੱਜ ਤੋਂ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਬੱਸਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਅੱਜ 3 ਅਗਸਤ ਤੋਂ...

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਬ੍ਰਿਜਭੂਸ਼ਣ ਸਿੰਘ ਬਰੀ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜਭੂਸ਼ਣ ਸਿੰਘ ਨੂੰ ਬਰੀ ਕਰ ਦਿੱਤਾ ਗਿਆ...

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...