September 29, 2026, 10:36 am
----------- Advertisement -----------
HomeNewsLatest Newsਏਕਨਾਥ ਸ਼ਿੰਦੇ ਨੂੰ ਸ਼ਿਵ ਸੈਨਾ ਦੇ 42 ਵਿਧਾਇਕਾਂ ਸਮੇਤ 49 ਵਿਧਾਇਕਾਂ ਦਾ...

ਏਕਨਾਥ ਸ਼ਿੰਦੇ ਨੂੰ ਸ਼ਿਵ ਸੈਨਾ ਦੇ 42 ਵਿਧਾਇਕਾਂ ਸਮੇਤ 49 ਵਿਧਾਇਕਾਂ ਦਾ ਮਿਲਿਆ ਸਾਥ

Published on

----------- Advertisement -----------

ਮਹਾਰਾਸ਼ਟਰ ਵਿੱਚ ਊਧਵ ਸਰਕਾਰ ਦਾ ਡਿੱਗਣਾ ਹੁਣ ਲਗਭਗ ਤੈਅ ਹੈ। ਗੁਹਾਟੀ ‘ਚ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਦੇ 42 ਅਤੇ 7 ਆਜ਼ਾਦ ਵਿਧਾਇਕਾਂ ਨਾਲ ਤਸਵੀਰ ਜਾਰੀ ਕੀਤੀ ਹੈ। ਦੱਸ ਦਈਏ ਕਿ ਸ਼ਿੰਦੇ ਨੂੰ ਊਧਵ ਸਰਕਾਰ ਨੂੰ ਡੇਗਣ ਲਈ ਸਿਰਫ਼ 37 ਸ਼ਿਵ ਸੈਨਾ ਵਿਧਾਇਕਾਂ ਦੀ ਲੋੜ ਸੀ।
ਸੂਤਰਾਂ ਮੁਤਾਬਕ ਮਹਾਰਾਸ਼ਟਰ ਭਾਜਪਾ ‘ਚ ਵੀ ਸਰਕਾਰ ਬਣਾਉਣ ਅਤੇ ਅਗਲੀ ਪ੍ਰਕਿਰਿਆ ਨੂੰ ਲੈ ਕੇ ਮੀਟਿੰਗ ਸ਼ੁਰੂ ਹੋ ਗਈ ਹੈ। ਬੀਜੇਪੀ ਨੇ ਸ਼ਿੰਦੇ ਨੂੰ ਮਹਾਰਾਸ਼ਟਰ ਕੈਬਨਿਟ ਵਿੱਚ 8 ਕੈਬਨਿਟ ਰੈਂਕ ਅਤੇ 5 ਰਾਜ ਮੰਤਰੀ ਰੈਂਕ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰ ਵਿੱਚ ਦੋ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।
ਦੱਸ ਦਈਏ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੇ ਅੱਜ ਪਹਿਲੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖੀ ਹੈ। ਇਸ ‘ਚ ਵਿਧਾਇਕਾਂ ਨੇ ਉਨ੍ਹਾਂ ‘ਤੇ ਕਈ ਵੱਡੇ ਦੋਸ਼ ਲਗਾਏ ਹਨ। ਇਹ ਚਿੱਠੀ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਸਾਂਝੀ ਕੀਤੀ ਹੈ। ਇਹ ਚਿੱਠੀ ਸੰਜੇ ਸ਼ਿਰਸਤ ਵੱਲੋਂ ਲਿਖੀ ਗਈ ਹੈ, ਪਰ ਇਸ ਵਿੱਚ ਸਾਰੇ ਵਿਧਾਇਕਾਂ ਦੀਆਂ ਭਾਵਨਾਵਾਂ ਦੱਸੀਆਂ ਗਈਆਂ ਹਨ। ਚਿੱਠੀ ‘ਚ ਊਧਵ ਠਾਕਰੇ ਲਈ ਲਿਖਿਆ ਹੈ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਲਈ ਤੁਹਾਡਾ ਦਰਵਾਜ਼ਾ ਹਮੇਸ਼ਾ ਬੰਦ ਸੀ। ਤੁਸੀਂ ਵਿਧਾਇਕਾਂ ਦੀ ਕਦੇ ਗੱਲ ਨਹੀਂ ਸੁਣੀ। ਦੂਜੇ ਪਾਸੇ ਸ਼ਿੰਦੇ ਨੇ ਹਮੇਸ਼ਾ ਵਿਧਾਇਕਾਂ ਦੀ ਗੱਲ ਸੁਣੀ ਅਤੇ ਅੱਗੇ ਵੀ ਸੁਣਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PAU ਲੁਧਿਆਣਾ ‘ਚ ਜਸ਼ਨ-ਏ-ਇਨਕਲਾਬ ‘ਚ ਪਹੁੰਚੇ ਲੱਖਾਂ ਲੋਕ, CM ਮਾਨ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਸ਼ੁਰੂ ਹੋਇਆ। ਪੰਜਾਬ ਦੇ...

ਪੰਜਾਬ ‘ਚ ਵੱਧ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ, PSPCL ਨੇ ਲਾਈ ਰੋਕ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਗਲਤ ਜਾਂ ਵਧੇ ਹੋਏ ਬਿਜਲੀ ਬਿੱਲਾਂ ਕਾਰਨ...

CBSE 6ਵੀਂ ਜਮਾਤ ਦੇ ਸਟੂਡੈਂਟਸ ਨੂੰ ਵੱਡੀ ਰਾਹਤ! ਤਿੰਨ ਭਾਸ਼ਾ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੂੰ ਛੇਵੀਂ ਜਮਾਤ ਦੇ...

ਫਰੀਦਾਬਾਦ : 200 ਫੁੱਟ ਡੂੰਘੇ ਬੋਰੇਵੈੱਲ ‘ਚ ਡਿੱਗੀ ਨੇਹਾ ਹਾਰੀ ਜ਼ਿੰਦਗੀ ਦੀ ਜੰਗ, 10 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਫਰੀਦਾਬਾਦ ਵਿਚ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ 3 ਸਾਲਾ ਨੇਹਾ ਨੂੰ 10 ਘੰਟੇ...

LPU ‘ਚ ਹਿੰਸਕ ਘਟਨਾਵਾਂ ਮਗਰੋਂ ਸਰਕਾਰ ਦਾ ਐਕਸ਼ਨ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ...

LPU ਤੇ ਚਿਤਕਾਰਾ ਯੂਨੀਵਰਸਿਟੀ ਮਾਮਲਾ : ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੂ ਨੋਟਿਸ, ਪੁਲਿਸ ਤੋਂ ਮੰਗੀ ਕਾਰਵਾਈ ਦੀ ਰਿਪੋਰਟ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਅਤੇ ਚਿਤਕਾਰਾ ਯੂਨੀਵਰਸਿਟੀ...

ਨਵੇਂ ਕਾਨੂੰਨ ਨੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 27 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...