27 ਜੂਨ ਨੂੰ ਆਕਾਸ਼ ਅੰਬਾਨੀ ਨੂੰ ਜੀਓ ਇਨਫੋਕਾਮ ਲਿਮਟਿਡ ਦੇ ਬੋਰਡ ਨੇ ਚੇਅਰਮੈਨ ਨਿਯੁਕਤ ਕਰਨ ਬਾਅਦ ਹੁਣ ਦੁਨੀਆ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਖਬਰਾਂ ਮੁਤਾਬਕ ਈਸ਼ਾ ਅੰਬਾਨੀ ਨੂੰ ਜਲਦ ਹੀ ਰਿਲਾਇੰਸ ਰਿਟੇਲ ਦੀ ਚੇਅਰਪਰਸਨ ਬਣਾਇਆ ਜਾ ਸਕਦਾ ਹੈ। ਉਹ ਰਿਟੇਲ ਕਾਰੋਬਾਰ ਦੀ ਦੇਖਭਾਲ ਕਰੇਗੀ।
ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਈਸ਼ਾ ਅੰਬਾਨੀ ਦੇ ਚੇਅਰਮੈਨ ਬਣਨ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾ ਸਕਦਾ ਹੈ। ਈਸ਼ਾ ਅੰਬਾਨੀ ਇਸ ਸਮੇਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਹੈ। ਦੱਸ ਦਈਏ ਕਿ ਈਸ਼ਾ ਨੇ ਯੇਲ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। 2015 ਵਿੱਚ ਉਹ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਈ ਸੀ। ਉਹ ਜੀਓ ਪਲੇਟਫਾਰਮਸ, ਜੀਓ ਲਿਮਿਟੇਡ ਦੇ ਬੋਰਡ ਵਿੱਚ ਵੀ ਹੈ। ਈਸ਼ਾ ਦਾ ਵਿਆਹ ਦਸੰਬਰ 2018 ਵਿੱਚ ਅਜੈ ਪੀਰਾਮਲ ਦੇ ਪੁੱਤਰ ਆਨੰਦ ਪੀਰਾਮਲ ਨਾਲ ਹੋਇਆ ਸੀ।
----------- Advertisement -----------
ਈਸ਼ਾ ਅੰਬਾਨੀ ਹੋਵੇਗੀ ਰਿਲਾਇੰਸ ਰਿਟੇਲ ਦੀ ਚੇਅਰਮੈਨ! ਅੱਜ ਹੋ ਸਕਦਾ ਹੈ ਐਲਾਨ
Published on
----------- Advertisement -----------
----------- Advertisement -----------










