June 27, 2026, 10:49 pm
----------- Advertisement -----------
HomeNewsLatest News6 ਸਾਲਾਂ ਬਾਅਦ ਟੀਮ ਇੰਡੀਆ ਕਰੇਗੀ ਜ਼ਿੰਬਾਬਵੇ ਦਾ ਦੌਰਾ

6 ਸਾਲਾਂ ਬਾਅਦ ਟੀਮ ਇੰਡੀਆ ਕਰੇਗੀ ਜ਼ਿੰਬਾਬਵੇ ਦਾ ਦੌਰਾ

Published on

----------- Advertisement -----------

ਟੀਮ ਇੰਡੀਆ ਅਗਲੇ ਮਹੀਨੇ ਜ਼ਿੰਬਾਬਵੇ ਦੌਰੇ ‘ਤੇ ਜਾ ਰਹੀ ਹੈ। 6 ਸਾਲਾਂ ਵਿੱਚ ਭਾਰਤ ਦਾ ਜ਼ਿੰਬਾਬਵੇ ਦਾ ਇਹ ਪਹਿਲਾ ਦੌਰਾ ਹੈ। ਟੀਮ ਇੰਡੀਆ ਨੇ ਆਖਰੀ ਵਾਰ 2016 ‘ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ। ਇਸ ਵਾਰ ਉੱਥੇ ਟੀਮ ਇੰਡੀਆ 3 ਵਨਡੇ ਖੇਡੇਗੀ। ਇਹ ਦੌਰਾ 18 ਅਗਸਤ ਤੋਂ ਸ਼ੁਰੂ ਹੋਵੇਗਾ। ਸਾਰੇ ਮੈਚ ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਜਾਣੇ ਹਨ। ਹਾਲਾਂਕਿ ਇਸ ਦੌਰੇ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਪਰ, ਜ਼ਿੰਬਾਬਵੇ ਕ੍ਰਿਕਟ ਦੇ ਤਕਨੀਕੀ ਨਿਰਦੇਸ਼ਕ ਲਾਲਚੰਦ ਰਾਜਪੂਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿੰਬਾਬਵੇ ਬੋਰਡ ਦੇ ਤਕਨੀਕੀ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਭਾਰਤ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ ਅਤੇ ਅਸੀਂ ਪ੍ਰਤੀਯੋਗੀ ਅਤੇ ਯਾਦਗਾਰ ਲੜੀ ਦੀ ਉਡੀਕ ਕਰ ਰਹੇ ਹਾਂ। ”
ਦੱਸ ਦਈਏ ਕਿ ਭਾਰਤੀ ਟੀਮ 15 ਅਗਸਤ ਨੂੰ ਹਰਾਰੇ ਪਹੁੰਚੇਗੀ। ਇਹ ਦੌਰਾ ICC ODI ਸੁਪਰ ਸੀਰੀਜ਼ ਦਾ ਹਿੱਸਾ ਹੈ। ਇਹ ਮਹੱਤਵਪੂਰਨ ਇਸ ਲਈ ਵੀ ਹੈ ਕਿਉਂਕਿ ਅਗਲੇ ਸਾਲ ਵਨਡੇ ਵਿਸ਼ਵ ਕੱਪ ਖੇਡਿਆ ਜਾਣਾ ਹੈ। ਇਸ ਦੇ ਅੰਕ ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਗਿਣੇ ਜਾਣਗੇ। ਹਾਲਾਂਕਿ ਭਾਰਤ ਪਹਿਲਾਂ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...