ਭਾਰਤੀ ਕ੍ਰਿਕਟ ਟੀਮ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ‘ਚ ਹੈ। ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਨਡੇ ਤੋਂ ਹਟਾਏ ਜਾਣ ਤੋਂ ਬਾਅਦ ਕਾਫੀ ਕੁਝ ਹੋ ਚੁੱਕਾ ਹੈ। ਬੀਸੀਸੀਆਈ ਪ੍ਰਧਾਨ ਸੌਰਭ ਗਾਂਗੁਲੀ ਅਤੇ ਕਪਤਾਨ ਕੋਹਲੀ ’ਚ ਬਿਆਨਾਂ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੌਰਾਨ ਭਾਰਤੀ ਟੀਮ ਸਾਊਥ ਅਫਰੀਕਾ ’ਚ ਟੈਸਟ ਸੀਰੀਜ਼ ਖੇਡਣ ਪਹੁੰਚ ਚੁੱਕੀ ਹੈ। ਟੀਮ ਦੇ ਕਪਤਾਨ ਅਤੇ ਕੋਚ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਦੋਵੇਂ ਬਾਕੀ ਖਿਡਾਰੀਆਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
https://twitter.com/i/status/1472073255380926472
ਟੀਮ ਇੰਡੀਆ ਦੇ ਨਵੇਂ ਕੋਚ ਆਪਣੇ ਪਹਿਲੇ ਵਿਦੇਸ਼ੀ ਦੌਰੇ ਲਈ ਰਵਾਨਾ ਹੋ ਗਏ ਹਨ। ਦ੍ਰਾਵਿੜ ਨੇ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਭਾਰਤ ਤੋਂ ਬਾਹਰ ਖੇਡਣ ਆਈ ਹੈ। ਨਿਊਜ਼ੀਲੈਂਡ ਤੋਂ ਬਾਅਦ ਦ੍ਰਾਵਿੜ ਦੀ ਕੋਚਿੰਗ ‘ਚ ਟੀਮ ਇੰਡੀਆ ਦੀ ਇਹ ਦੂਜੀ ਸੀਰੀਜ਼ ਹੈ। ਦੌਰੇ ‘ਤੇ ਪੁੱਜੀ ਟੀਮ ਨੇ ਪਹਿਲਾ ਮੈਚ ਜੋਹਾਨਸਬਰਗ ‘ਚ ਖੇਡਣਾ ਹੈ। ਭਾਰਤੀ ਖਿਡਾਰੀ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਮਾਹੌਲ ਨੂੰ ਰੰਗੀਨ ਕਰਦੇ ਦੇਖੇ ਗਏ।ਦੱਖਣੀ ਅਫਰੀਕਾ ਦੌਰੇ ‘ਤੇ ਮੈਦਾਨ ‘ਤੇ ਉਤਰਨ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹੋਟਲ ‘ਚ ਫੁੱਟਵਾਲੀ ਖੇਡਦੇ ਦੇਖਿਆ ਗਿਆ। ਇੱਥੇ ਟੀਮ ਦੇ ਬਾਕੀ ਖਿਡਾਰੀਆਂ ਦੇ ਨਾਲ ਕਪਤਾਨ ਅਤੇ ਕੋਚ ਵੀ ਇਸ ਵਿੱਚ ਸ਼ਾਮਲ ਹੋਏ। ਇੱਕ ਪਾਸੇ ਕੋਚ ਦ੍ਰਾਵਿੜ ਅਤੇ ਦੂਜੇ ਪਾਸੇ ਕਪਤਾਨ ਕੋਹਲੀ ਸਨ। ਦੋਵਾਂ ਨੇ ਇੱਕ ਦੂਜੇ ਨਾਲ ਬਹੁਤ ਵਧੀਆ ਤਾਲਮੇਲ ਦਿਖਾਇਆ। ਕਪਤਾਨ ਕੋਹਲੀ ਕੋਚ ਦੇ ਸ਼ਾਟ ‘ਤੇ ਹਾਈ ਫਾਈਵ ਦਿੰਦੇ ਨਜ਼ਰ ਆਏ।












