November 25, 2026, 12:34 am
----------- Advertisement -----------
HomePunjabbusinessਜੇਕਰ ਤੁਹਾਡਾ PAN Card ਗਵਾਚ ਗਿਆ ਹੈ ਤਾਂ ਇੰਝ ਕਰੋ ਦੁਬਾਰਾ ਅਪਲਾਈ

ਜੇਕਰ ਤੁਹਾਡਾ PAN Card ਗਵਾਚ ਗਿਆ ਹੈ ਤਾਂ ਇੰਝ ਕਰੋ ਦੁਬਾਰਾ ਅਪਲਾਈ

Published on

----------- Advertisement -----------

ਪੈਨ ਕਾਰਡ ਹਰ ਕਿਸੇ ਲਈ ਜ਼ਰੂਰੀ ਹੈ, ਇਹ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਇੱਕ ਸਰਕਾਰੀ ਦਸਤਾਵੇਜ਼ ਹੈ। ਇਸ ਦੇ ਆਪਣੇ ਕਈ ਕੰਮ ਹੁੰਦੇ ਹਨ, ਜਿਵੇਂ- ਇਨਕਮ ਟੈਕਸ ਰਿਟਰਨ ਭਰਨਾ, ਬੈਂਕ ਵਿਚ ਖਾਤਾ ਖੋਲ੍ਹਣਾ, ਪੈਸਿਆਂ ਦੇ ਲੈਣ-ਦੇਣ ਆਦਿ ਲਈ ਹੋਰ ਕਈ ਕੰਮਾਂ ਵਿਚ ਵੀ ਪੈਨ ਕਾਰਡ ਦੀ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਂਦੇ ਹੋ ਤਾਂ ਵੀ ਤੁਹਾਨੂੰ ਪੈਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਇਸ ਦੀ ਵਰਤੋਂ ਵਿੱਤੀ ਲੈਣ-ਦੇਣ ‘ਚ ਕੀਤੀ ਜਾਂਦੀ ਹੈ, ਪਰ ਜੇਕਰ ਕਿਸੇ ਦਾ ਪੈਨ ਕਾਰਡ ਗਵਾਚ ਗਿਆ ਹੈ ਤਾਂ ਆਸਾਨੀ ਨਾਲ ਡੁਪਲੀਕੇਟ ਕਾਰਡ ਬਣਵਾ ਸਕਦੇ ਹੋ। ਹਾਲਾਂਕਿ ਜੇਕਰ ਕਾਰਡ ਚੋਰੀ ਹੋ ਜਾਂਦਾ ਹੈ ਤਾਂ ਪੁਲਿਸ ‘ਚ ਸ਼ਿਕਾਇਤ ਦਰਜ ਕਰਨੀ ਪਵੇਗੀ। ਆਓ ਜਾਣਦੇ ਹਾਂ ਡੁਪਲੀਕੇਟ ਪੈਨ ਕਾਰਡ ਲਈ ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ।ਸਭ ਤੋਂ ਪਹਿਲਾ https://www.onlineservices.nsdl.com/paam/endUserRegisterContact.html ‘ਤੇ ਜਾਣਾ ਪਵੇਗਾ।

  1. ਅਪਲਾਈ ਪ੍ਰਕਾਰ ਨੂੰ ‘ਮੌਜੂਦਾ ਪੈਨ ਡਾਟਾ ‘ਚ ਪਰਿਵਰਤਨ ਜਾਂ ਸੁਧਾਰ/ਪੈਨ ਕਾਰਡ ਦਾ ਮੁੜ ਪ੍ਰੀਟਿੰਗ’ ਚੁਣੋ।
  2. ਲਾਜ਼ਮੀ ਰੂਪ ‘ਚ ਅੰਕਿਤ ਸਾਰੇ ਫੀਲਡ ਭਰੋ ਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
  3. ਰਜਿਸਟਰਡ ਈ-ਮੇਲ ਆਈਡੀ ‘ਤੇ ਇਕ ਟੋਕਨ ਨੰਬਰ ਭੇਜਿਆ ਜਾਵੇਗਾ। ਵਰਤੋਂਕਾਰ ਨੂੰ ਉਸ ਨੰਬਰ ਨੂੰ ਭਵਿੱਖ ਦੇ ਸੰਦਰਭ ਲਈ ਰੱਖਣ ਪਵੇਗਾ।
  4. ਪੈਨ ਅਪਲਾਈ ਪੱਤਰ ਦੇ ਨਾਲ ਜਾਰੀ ਰੱਖੋ ‘ਤੇ ਕਲਿੱਕ ਕਰੋ।
  5. ਹੁਣ ਨਿੱਜੀ ਵੇਰਵੇ ਭਰੋ।
  6. ਐੱਨਐੱਸਡੀਐੱਲ ਦੀ ਪੈਨ ਸੇਵਾ ਇਕਾਈ ਦੇ ਰਜਿਸਟਰਡ ਪਤੇ ‘ਤੇ ਦਸਤਾਵੇਜ਼ ਭੇਜ ਸਕਦੋ ਹੋ ਜਾਂ ਈ-ਕੇਵਾਈਸੀ ਲਈ ਈ-ਸਾਈਨ ਜਮ੍ਹਾਂ ਕਰ ਸਕਦੇ ਹੋ।
  7. ਚੋਰੀ ਦੇ ਮਾਮਲੇ ‘ਚ ਐੱਫਆਈਆਰ ਦੀ ਕਾਪੀ ਨਾਲ ਨੱਥੀ ਕਰੋ।
  8. ਅਗਲੇ ਮੈਨਿਊ ‘ਚ ਕਾਰਡ ਪ੍ਰਾਪਤ ਕਰਨ ਦਾ ਤਰੀਕਾ ਚੁਣੋ। ਜੇਕਰ ਤੁਸੀਂ ‘ਕੀ ਅਸਲ ਪੈਨ ਕਾਰਡ ਦੀ ਲੋੜ ਹੈ?’ ਤਹਿਤ ‘ਹਾਂ’ ਦੀ ਚੋਣ ਕਰ ਸਕਦੇ ਹੋ ਤਾਂ ਕਾਰਡ ਤੁਹਾਡੇ ਰਜਿਸਟਰਡ ਪਤੇ ‘ਤੇ ਭੇਜ ਦਿੱਤਾ ਜਾਵੇਗਾ। ਨਹੀਂ ਤਾਂ ਰਜਿਸਟਰਡ ਈ-ਮੇਲ ਆਈਡੀ ਨੂੰ ਈ-ਪੈਨ ਕਾਰਡ ਪ੍ਰਾਪਤ ਹੋਵੇਗਾ।
  9. ਹੁਣ ਮੰਗੀ ਗਈ ਜਾਣਕਾਰੀ ਭਰ ਕੇ ਸਬਮਿਟ ‘ਤੇ ਟੈਪ ਕਰੋ।
  10. ਹੁਣ ਭੁਗਤਾਨ ਕਰੋ। ਅਪਲਾਈ ਕਰਨ ਦੇ 14 ਦਿਨਾਂ ਦੇ ਅੰਦਰ ਕਾਰਡ ਭੇਜ ਦਿੱਤਾ ਜਾਵੇਗਾ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ-ਅਕਾਲੀ ਗੱਠਜੋੜ ’ਤੇ CM ਮਾਨ ਦਾ ਤਿੱਖਾ ਹਮਲਾ, ਦੱਸਿਆ ‘ਠੱਗ ਜੋੜ’

ਚੰਡੀਗੜ੍ਹ 24 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਐਲਾਨੇ ਗਏ ਪੰਜਾਬ ਵਿਰੋਧੀ ਭਾਜਪਾ-ਅਕਾਲੀ...

ਪੰਜਾਬ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਨਬਾਲਿਗ ਕੁੜੀ ਦੇ ਹੱਥ ਬੰਨ੍ਹ ਰੇਪ ਦੀ ਕਥਿਤ ਕੋਸ਼ਿਸ਼ ਮਗਰੋਂ ਕਤਲ

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ ਸੱਤ...

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ PM ਮੋਦੀ ਨੂੰ ਲਿਖਿਆ ਪੱਤਰ, ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ 23 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ...

ਵਿਅਕਤੀ ਨੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਉਪਰੰਤ ਮਾਂ ਨੂੰ ਮਾਰੀ ਗੋਲੀ, ਖੁਦ ਵੀ ਕੀਤੀ ਖ਼ੁਦਕੁਸ਼ੀ

ਸਥਾਨਕ ਜੁਝਾਰ ਸਿੰਘ ਐਵੀਨਿਊ ਅਜਨਾਲਾ ਰੋਡ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ,...

ਪਿਕਨਿਕ ਤੋਂ ਵਾਪਸ ਆ ਰਹੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 35 ਜ਼ਖਮੀ

 ਮੰਗਲਵਾਰ ਸਵੇਰੇ ਕੰਨੌਜ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਗਰਾ...

PM Modi ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ...

BJP-ਸ਼੍ਰੋਮਣੀ ਅਕਾਲੀ ਦਲ ਇਕੱਠੇ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਵੱਲੋਂ ਗਠਜੋੜ ਦਾ ਐਲਾਨ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ...

ਦਿੱਲੀ ਦੇ ਥਾਣੇ ’ਚ ਚਾਕੂ ਨਾਲ ਹਮਲਾ, ਸਕੂਟੀ ਲੈ ਕੇ ਭੱਜਿਆ ਨਬੀਲ; ਪੁਲਿਸ ਨੇ 8 ਰਾਊਂਡ ਚਲਾਈਆਂ ਗੋਲੀਆਂ, 6 ਲੱਗਣ ਮਗਰੋਂ ਕਾਬੂ

ਨਵੰਬਰ-ਦਿੱਲੀ ਦੇ ਜਾਮਾ ਮਸਜਿਦ ਥਾਣੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।...

ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ : ਸੁਲਤਾਨਪੁਰ ਲੋਧੀ ਵਿਖੇ ਠੰਢ ਦੇ ਬਾਵਜੂਦ ਸੰਗਤਾਂ ਦਾ ਉਮੜਿਆ ਸੈਲਾਬ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ...