ਸੋਵਾ(SOVA) ਇੱਕ ਬੈਂਕਿੰਗ ਮਾਲਵੇਅਰ (ਵਾਇਰਸ) ,ਜੋ ਬਿਨਾਂ ਕਿਸੇ ਸਬੂਤ ਦੇ ਬੈਂਕਿੰਗ ਐਪਸ ਨੂੰ ਨਿਸ਼ਾਨਾ ਬਣਾਉਂਦਾ ਹੈ। ਸਾਰੇ ਬੈਂਕਾਂ ਤੋਂ ਲੈ ਕੇ ਭਾਰਤ ਸਰਕਾਰ ਤੱਕ ਨੇ SOVA ਮਾਲਵੇਅਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਕੁਝ ਦਿਨ ਪਹਿਲਾਂ ਕੇਂਦਰੀ ਸਾਈਬਰ ਸੁਰੱਖਿਆ ਏਜੰਸੀ (CERT-In) ਨੇ ਵੀ ਇਸ ਵਾਇਰਸ ਨੂੰ ਲੈ ਕੇ ਇੱਕ ਐਡਵਾਇਜ਼ਰੀਜਾਰੀ ਕੀਤੀ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਸਪੇਨ ਵਿੱਚ ਵੀ ਸੋਵਾ ਵਾਇਰਸ ਸਰਗਰਮ ਹੋ ਚੁੱਕਾ ਹੈ। ਹੁਣ SBI, PNB ਅਤੇ ਕੇਨਰਾ ਬੈਂਕ ਨੇ SOVA ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
SBI ਨੇ ਟਵੀਟ ਕਰਕੇ ਕਿਹਾ ਹੈ ਕਿ ਆਪਣੀ ਕਮਾਈ ਮਾਲਵੇਅਰ ਨੂੰ ਨਾ ਚੋਰੀ ਕਰਨ ਦਿਓ। ਹਮੇਸ਼ਾ ਭਰੋਸੇਯੋਗ ਸਰੋਤਾਂ ਤੋਂ ਐਪਸ ਡਾਊਨਲੋਡ ਕਰੋ ਅਤੇ ਸਾਵਧਾਨ ਰਹੋ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ SOVA ਟਰੋਜਨ ਦੇ ਸਬੰਧ ਵਿੱਚ ਆਪਣੀ ਵੈੱਬਸਾਈਟ ‘ਤੇ ਇੱਕ ਨੋਟ ਵੀ ਜਾਰੀ ਕੀਤਾ ਹੈ। ਨੋਟ ਵਿੱਚ ਲਿਖਿਆ ਹੈ, “ਇਸ ਤਰ੍ਹਾਂ ਦਾ ਮਾਲਵੇਅਰ ਜ਼ਿਆਦਾਤਰ ਐਂਡਰਾਇਡ ਡਿਵਾਈਸਾਂ ਤੱਕ ਸਮਿਸ਼ਿੰਗ (ਐਸਐਮਐਸ ਦੁਆਰਾ ਫਿਸ਼ਿੰਗ) ਹਮਲਿਆਂ ਰਾਹੀਂ ਪਹੁੰਚਦਾ ਹੈ। ਇੱਕ ਵਾਰ ਫ਼ੋਨ ਵਿੱਚ ਇੰਸਟਾਲ ਹੋਣ ਤੋਂ ਬਾਅਦ, ਇਹ ਫ਼ੋਨ ਵਿੱਚ ਮੌਜੂਦ ਸਾਰੇ ਐਪਸ ਦੀ ਜਾਣਕਾਰੀ ਅਤੇ ਵੇਰਵੇ (ਲੌਗ) ਹੈਕਰ ਨੂੰ ਭੇਜਦਾ ਹੈ ਜਿਸ ਤੋਂ ਬਾਅਦ ਹੈਕਰ ਐਪ ਨੂੰ C2 (ਕਮਾਂਡ ਅਤੇ ਕੰਟਰੋਲ ਸਰਵਰ) ਰਾਹੀਂ ਕੰਟਰੋਲ ਕਰਦਾ ਹੈ।
----------- Advertisement -----------
SBI, PNB ਨੇ ਜਾਰੀ ਕੀਤਾ ਅਲਰਟ, ਸਿਰਫ ਇੱਕ ਗਲਤੀ ਨਾਲ ਖਾਤਾ ਹੋ ਸਕਦਾ ਖਾਲੀ!
Published on
----------- Advertisement -----------
----------- Advertisement -----------












