July 31, 2026, 8:46 pm
----------- Advertisement -----------
HomeNewsEntertainment'ਮਿਲੀ' ਦੀ ਸਕਰੀਨਿੰਗ 'ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਨ੍ਹਵੀ ਕਪੂਰ ‘ਤੇ ਲੁਟਾਇਆ...

‘ਮਿਲੀ’ ਦੀ ਸਕਰੀਨਿੰਗ ‘ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਨ੍ਹਵੀ ਕਪੂਰ ‘ਤੇ ਲੁਟਾਇਆ ਖੂਬ ਪਿਆਰ

Published on

----------- Advertisement -----------

ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਜਾਹਨਵੀ ਕਪੂਰ ਦੀ ਫਿਲਮ ‘ਮਿਲੀ’ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੀ ਸਕ੍ਰੀਨਿੰਗ ਬੀਤੀ ਰਾਤ ਹੋਈ, ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਰੇਖਾ ਬਾਲੀਵੁੱਡ ਦੀ ਸਦਾਬਹਾਰ ਅਭਿਨੇਤਰੀ ਹੈ, ਜੋ ਫਿਲਮੀ ਪਰਦੇ ਤੋਂ ਦੂਰ ਹੈ ਪਰ ਇਵੈਂਟਸ ਵਿੱਚ ਦਿਖਾਈ ਦਿੰਦੀ ਰਹਿੰਦੀ ਹੈ। ਰੇਖਾ ਭਾਵੇਂ ਫਿਲਮਾਂ ਦੀ ਸਕ੍ਰੀਨਿੰਗ ‘ਚ ਨਜ਼ਰ ਨਹੀਂ ਆਉਂਦੀ ਪਰ ਬੀਤੀ ਰਾਤ ਉਹ ਜਾਨ੍ਹਵੀ ਕਪੂਰ ਦੀ ਫਿਲਮ ਦੇਖਣ ਗਈ ਸੀ। ਉਸ ਨੂੰ ਦੇਖ ਕੇ ਜਾਨ੍ਹਵੀ ਬਹੁਤ ਖੁਸ਼ ਹੋ ਗਈ। ਬੋਨੀ ਅਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੂੰ ਰੇਖਾ ਨੇ ਗਲੇ ਲਗਾਇਆ ਤੇ ਖੂਬ ਪਿਆਰ ਦਿੰਦੀ ਨਜ਼ਰ ਆਈ। ‘ਮਿਲੀ’ ਵਿੱਚ ਜਾਨ੍ਹਵੀ ਦੇ ਨਾਲ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਵੀ ਨਜ਼ਰ ਆਏ, ਜਿਸ ਨੇ ਰੇਖਾ ਦੇ ਪੈਰ ਵੀ ਛੂਹੇ। ਜਦੋਂ ਜਾਨ੍ਹਵੀ ਰੇਖਾ ਨੂੰ ਮਿਲਣ ਆਈ ਤਾਂ ਉਸ ਦੀਆਂ ਅੱਖਾਂ ‘ਚ ਚਮਕ ਨਜ਼ਰ ਆਈ।

ਇਸ ਦੇ ਨਾਲ ਹੀ ਰੇਖਾ ਦੀਆਂ ਅੱਖਾਂ ‘ਚ ਸ਼੍ਰੀਦੇਵੀ-ਬੋਨੀ ਦੀ ਬੇਟੀ ਲਈ ਪਿਆਰ ਵੀ ਨਜ਼ਰ ਆ ਰਿਹਾ ਸੀ। ਜਾਨ੍ਹਵੀ ਅਤੇ ਰੇਖਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਰੇਖਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ‘ਰੇਖਾ ਦੀ ਖੂਬਸੂਰਤੀ ਦੇ ਸਾਹਮਣੇ ਬਾਲੀਵੁੱਡ ਦੀਆਂ ਸਾਰੀਆਂ ਅਭਿਨੇਤਰੀਆਂ ਫੇਲ ਹੋ ਗਈਆਂ ਹਨ’। ਫਿਲਮ ‘ਮਿਲੀ’ ਦੀ ਗੱਲ ਕਰੀਏ ਤਾਂ ਇਹ ਮਲਿਆਲਮ ਫਿਲਮ ‘ਹੇਲਨ’ ਦਾ ਹਿੰਦੀ ਰੀਮੇਕ ਹੈ, ਜਿਸ ਦਾ ਨਿਰਦੇਸ਼ਨ ਮਥੁਕੁਟੀ ਜ਼ੇਵੀਅਰ ਨੇ ਕੀਤਾ ਹੈ। ਇਸ ਫਿਲਮ ਦੇ ਨਿਰਮਾਤਾ ਜਾਨ੍ਹਵੀ ਕਪੂਰ ਦੇ ਪਿਤਾ ਬੋਨੀ ਕਪੂਰ ਹਨ। ਫਿਲਮ ਸਿਨੇਮਾਘਰਾਂ ‘ਚ ਪਹੁੰਚ ਗਈ ਹੈ ਪਰ ‘ਮਿਲੀ’ ਦਾ ਮੁਕਾਬਲਾ ਕੈਟਰੀਨਾ ਕੈਫ ਦੀ ‘ਫੋਨ ਭੂਤ’ ਅਤੇ ਸੋਨਾਕਸ਼ੀ ਸਿਨਹਾ ਦੀ ‘ਡਬਲ ਐਕਸਲ ਟੀਸ਼ਰਟ’ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ਾਹਕੋਟ ‘ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ...

ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਇੱਕ ਕਿਸਾਨ ਦੇ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮ...

35 ਸਾਲਾਂ ਦੀ ਸਮਰਪਿਤ ਸੇਵਾਵਾਂ ਉਪਰੰਤ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ ਹੋਏ ਸੇਵਾਮੁਕਤ

ਚੰਡੀਗੜ੍ਹ (30 ਜੁਲਾਈ 2026)ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੀ ਜੁਆਇੰਟ ਡਾਇਰੈਕਟਰ ਸ਼ਿਖਾ ਨੇਹਰਾ...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼

ਗੁਜਰਾਤ ਦੇ ਰਾਜਕੋਟ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ...

ਕੈਨੇਡਾ ‘ਚ ਵਰਕ ਪਰਮਿਟ ਰੱਦ ਹੋਣ ‘ਤੇ ਭੜਕੇ ਪੰਜਾਬੀ ਵਿਦਿਆਰਥੀ, ਕੈਲਗਰੀ ‘ਚ ਧਰਨਾ ਤੇਜ਼; ਡਿਪੋਰਟੇਸ਼ਨ ਦਾ ਖ਼ਤਰਾ

ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੇ ਆਵੇਦਨ ਰੱਦ ਹੋਣ ਤੋਂ ਬਾਅਦ ਲਗਭਗ 1000...

ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ PM ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ ਕੁੜੀ ‘ਤੇ ਹੋਇਆ ਐਕਸ਼ਨ, ਨੋਇਡਾ ‘ਚ FIR

ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਵਿਚ ਪੀਐੱਮ ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ...

ਫਾਜ਼ਿਲਕਾ : ਤਲਾਕਸ਼ੁਦਾ ਪਤਨੀ ਨੂੰ ਘਰ ਸੱਦ ਕੇ ਪਤੀ ਨੇ ਪਤਨੀ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫਤਾਰ

ਫਾਜ਼ਿਲਕਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਪਤੀ ਨੇ ਆਪਣੀ...

FBI ਦੀ Most Wanted ਸੂਚੀ ‘ਚ ਸ਼ਾਮਿਲ ਪੰਜਾਬੀ ਮੁੰਡਾ, ਅਮਰੀਕਾ ਨੇ ਗੁਰਪ੍ਰੀਤ ਸਿੰਘ ਖਿਲਾਫ ਜਾਰੀ ਕੀਤਾ ਵਾਰੰਟ

FBI ਦੀ ਮੋਸਟਵਾਂਟਿਡ ਲਿਸਟ ‘ਚ ਪੰਜਾਬੀ ਮੁੰਡਾ ਸ਼ਾਮਿਲ ਹੋਇਆ ਹੈ। ਅਮਰੀਕਾ ਵੱਲੋਂ ਪੰਜਾ ਦੇ...

ਐਲਐਮਐਚਪੀ ਫੈਲੋ ਪੰਜਾਬ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਸੂਬੇ ਦੀ ਨਸ਼ਿਆਂ ਵਿਰੁੱਧ ਲੜਾਈ...

*ਚੰਡੀਗੜ੍ਹ, 30 ਜੁਲਾਈ 2026*:ਨਸ਼ਿਆਂ ਦੀ ਲਤ ਨਾਲ ਨਜਿੱਠਣ ਲਈ ਸਮੁੱਚੀ ਪਹੁੰਚ ਪ੍ਰਤੀ ਆਪਣੀ ਵਚਨਬੱਧਤਾ...

ਪੰਜਾਬ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸਤਿਕਾਰਯੋਗ ਸ਼ਬਦ ‘ਬੀੜ’ ਨੂੰ ਸ਼ਾਮਲ ਕਰਨ ਲਈ ਐਕਟ ਵਿੱਚ ਸੋਧ ਕਰੇਗੀ 

*ਚੰਡੀਗੜ੍ਹ, 30 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਸਪੱਸ਼ਟ...