September 11, 2026, 1:32 pm
----------- Advertisement -----------
HomeNewsHealthਹਮੇਸ਼ਾ ਫਾਇਦੇਮੰਦ ਹੀ ਨਹੀਂ ਨੁਕਸਾਨਦਾਇਕ ਵੀ ਹੋ ਸਕਦਾ ਹੈ ਤਾਂਬੇ ਦਾ ਪਾਣੀ...

ਹਮੇਸ਼ਾ ਫਾਇਦੇਮੰਦ ਹੀ ਨਹੀਂ ਨੁਕਸਾਨਦਾਇਕ ਵੀ ਹੋ ਸਕਦਾ ਹੈ ਤਾਂਬੇ ਦਾ ਪਾਣੀ , ਪੀਣ ਤੋਂ ਪਹਿਲਾਂ ਜਾਣੋ ਇਹ ਗੱਲ

Published on

----------- Advertisement -----------

ਕਈ ਲੋਕ ਵਾਟਰ ਪਿਊਰੀਫਾਇਰ ਦੀ ਬਜਾਏ ਤਾਂਬੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ।ਇਸ ਵਿਚ ਪਾਣੀ ਨੂੰ ਸ਼ੁੱਧ ਕਰਨ ਦੀ ਸ਼ਕਤੀ ਹੁੰਦੀ ਹੈ। ਤਾਂਬੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਨੂੰ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਤਾਂਬੇ ਦਾ ਪਾਣੀ ਪੀਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
-ਜੇਕਰ ਤੁਸੀਂ ਇਸ ਪਾਣੀ ਨੂੰ ਪੀ ਕੇ ਆਪਣੀ ਸਿਹਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਪਾਣੀ ਨੂੰ ਤਾਂਬੇ ਦੇ ਭਾਂਡੇ ‘ਚ ਘੱਟ ਤੋਂ ਘੱਟ 8 ਘੰਟੇ ਤੱਕ ਰੱਖਣਾ ਚਾਹੀਦਾ ਹੈ। ਤੁਸੀਂ ਤਾਂਬੇ ਦੇ ਭਾਂਡੇ ਵਿੱਚ 48 ਘੰਟੇ ਤੱਕ ਪਾਣੀ ਸਟੋਰ ਕਰ ਸਕਦੇ ਹੋ। ਤਾਂਬੇ ਦੇ ਭਾਂਡੇ ਵਿੱਚ ਲੰਬੇ ਸਮੇਂ ਤੱਕ ਰੱਖਣ ਦੇ ਬਾਵਜੂਦ ਪਾਣੀ ਦੀ ਸ਼ੁੱਧਤਾ ਬਰਕਰਾਰ ਰਹਿੰਦੀ ਹੈ।
-ਤਾਂਬੇ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਖਾਣ ਤੋਂ ਬਾਅਦ ਤਾਂਬੇ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਨੁਕਸਾਨ ਹੋ ਸਕਦਾ ਹੈ। ਖਾਲੀ ਪੇਟ ਤਾਂਬੇ ਦਾ ਪਾਣੀ ਪੀਣ ਨਾਲ ਪਾਚਨ ਕਿਰਿਆ ‘ਚ ਫਾਇਦਾ ਹੁੰਦਾ ਹੈ, ਜਦਕਿ ਭੋਜਨ ਤੋਂ ਬਾਅਦ ਇਸ ਨੂੰ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
-ਤਾਂਬੇ ਦਾ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਐਸੀਡਿਟੀ ਦੇ ਮਰੀਜ਼ਾਂ ਨੂੰ ਤਾਂਬੇ ਦਾ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਸ ਪਾਣੀ ਦੀ ਤਾਸੀਰ ਗਰਮ ਹੁੰਦੀ ਹੈ ਜੋ ਐਸੀਡਿਟੀ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

  • ਤਾਂਬੇ ਦਾ ਪਾਣੀ ਜ਼ਮੀਨ ‘ਤੇ ਨਹੀਂ ਰੱਖਣਾ ਚਾਹੀਦਾ। ਇਸ ਨੂੰ ਲੱਕੜ ਦੇ ਮੇਜ਼ ‘ਤੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...

ਚੰਡੀਗੜ੍ਹ ‘ਚ ਪ੍ਰਾਪਰਟੀ ਕਿਰਾਏ ‘ਤੇ ਦੇਣ ਨੂੰ ਲੈ ਕੇ ਨਵੇਂ ਨਿਯਮ ਲਾਗੂ, ਐਗਰੀਮੈਂਟ ਦੀ ਜਾਣਕਾਰੀ ਦੇਣੀ ਲਾਜ਼ਮੀ

ਚੰਡੀਗੜ੍ਹ ਵਿੱਚ ਨਵੇਂ ਕਿਰਾਏਦਾਰੀ ਨਿਯਮ ਵੀਰਵਾਰ (10 ਸਤੰਬਰ) ਤੋਂ ਲਾਗੂ ਹੋ ਗਏ ਹਨ। ਚੰਡੀਗੜ੍ਹ...

ਬਹਿਬਲ ਕਲਾਂ ਮਾਮਲੇ ‘ਚ ਅੱਜ SIT ਸਾਹਮਣੇ ਪੇਸ਼ ਹੋਣਗੇ ਸੁਖਬੀਰ ਬਾਦਲ; ਚੰਡੀਗੜ੍ਹ ‘ਚ ਹੋਵੇਗੀ ਅਹਿਮ ਪੁੱਛ-ਗਿਛ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...