ਅਕਸਰ ਲੋਕਾਂ ਨੂੰ ਪਾਨ ਖਾਣ ਦਾ ਬਹੁਤ ਸ਼ੌਕ ਹੁੰਦਾ ਹੈ। ਕਈ ਲੋਕ ਰਾਤ ਦੀ ਰੋਟੀ ਖਾਣ ਤੋਂ ਬਾਅਦ ਪਾਨ ਖਾਣਾ ਪਸੰਦ ਕਰਦੇ ਹਨ। ਦਿਲ ਦੇ ਆਕਾਰ ਵਾਲੇ ਪਾਨ ਦੇ ਪੱਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦੇ ਨਾਲ ਹੀ ਪਾਨ ਦੇ ਪੱਤਿਆਂ ਦੀ ਵਰਤੋਂ ਪੂਜਾ-ਪਾਠ ਤੋਂ ਲੈ ਕੇ ਮਿਠਾਈ ਬਣਾਉਣ ਤੱਕ ਕੀਤੀ ਜਾਂਦੀ ਹੈ। ਪਰ ਦੱਸ ਦੇਈਏ ਕਿ ਇਸ ਦੇ ਪੱਤੇ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ‘ਚ ਸੁਪਾਰੀ, ਚੂਨਾ ਆਦਿ ਮਿਲਾ ਕੇ ਖਾਣ ਨਾਲ ਕਈ ਸਿਹਤ ਸੰਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਪਰ ਪਾਨ ਦੇ ਪੱਤਿਆਂ ‘ਚ ਸਿਹਤ ਨਾਲ ਜੁੜੇ ਕਈ ਰਾਜ ਹੁੰਦੇ ਹਨ। ਜੋ ਕਿ ਬਿਮਾਰੀਆਂ ਦੇ ਇਲਾਜ਼ ਦੀ ਵਜ੍ਹਾ ਬਣਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਪਾਨ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ….

- ਸਰਦੀ-ਜ਼ੁਕਾਮ
ਪਾਨ ਦੀ ਡੰਡਲ ਖਿਸਕੇ ਇਸ ‘ਚ ਸ਼ਹਿਦ ਮਿਲਾਕੇ ਚੱਟੋ। ਇਸ ਨਾਲ ਸਰਦੀ ਅਤੇ ਕਫ਼ ਤੋਂ ਆਰਾਮ ਮਿਲਦਾ ਹੈ। - ਕਬਜ਼ ਦੂਰ ਕਰੇ
ਪਾਨ ‘ਚ 85-90 ਪ੍ਰਤੀਸ਼ਤ ਪਾਣੀ ਪਾਇਆ ਜਾਂਦਾ ਹੈ ਇਸ ਲਈ ਇਹ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦਗਾਰ ਹੈ। - ਮੂੰਹ ਦੇ ਛਾਲੇ ਦੂਰ ਕਰੇ
ਮੂੰਹ ਦੇ ਛਾਲੇ ਹੋਣ ‘ਤੇ ਪਾਨ ਦੇ ਪੱਤੇ ‘ਚ ਪੁਦੀਨਾ ਅਤੇ ਕੱਥਾ ਲਗਾਕੇ ਖਾਓ। ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋਵੇਗੀ।

- ਪਾਚਨ ਤੰਤਰ ਮਜ਼ਬੂਤ ਕਰੇ
ਪਾਨ ਨਾ ਸਿਰਫ਼ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ ਬਲਕਿ ਇਸ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ। - ਦੰਦਾਂ ਲਈ ਫ਼ਾਇਦੇਮੰਦ
ਐਂਟੀ-ਬੈਕਟੀਰੀਅਲ ਪਾਨ ਦੇ ਪੱਤੇ ਖਾਣ ਨਾਲ ਦੰਦ ਸੜਨਗੇ ਨਹੀਂ ਅਤੇ ਇੰਫੈਕਸ਼ਨ ਵੀ ਖ਼ਤਮ ਹੋ ਜਾਵੇਗੀ। - ਪਸੀਨੇ ਦੀ ਬਦਬੂ ਦੂਰ
ਪਾਨ ਦੇ ਪੱਤੇ ਅਤੇ ਆਂਵਲਾ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਅੰਡਰਰਾਮਜ਼ ‘ਤੇ 10 ਮਿੰਟ ਲਈ ਲਗਾਕੇ ਫਿਰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਪਸੀਨੇ ਦੀ ਬਦਬੂ ਦੂਰ ਹੋਵੇਗੀ।

- ਨਕਸੀਰ
ਗਰਮੀਆਂ ਦੇ ਦਿਨਾਂ ‘ਚ ਨੱਕ ਤੋਂ ਖੂਨ ਆਉਣ ‘ਤੇ ਪਾਨ ਦੇ ਪੱਤਿਆਂ ਨੂੰ ਮਸਲ ਕੇ ਸੁੰਘਣ ਨਾਲ ਨਕਸੀਰ ਦੀ ਸਮੱਸਿਆ ਤੋਂ ਰਾਹਤ ਮਿਲੇਗੀ। - ਵੈਜਾਇਨਾ ਲਈ ਫ਼ਾਇਦੇਮੰਦ
ਪਾਨ ਦੇ ਪੱਤਿਆਂ ਨੂੰ 2 ਤੋਂ 4 ਗਲਾਸ ਪਾਣੀ ਵਿਚ ਉਬਾਲ ਕੇ ਵੈਜਾਇਨਾ ਏਰੀਆ ਦੀ ਸਫ਼ਾਈ ਕਰੋ। ਇਸ ਨਾਲ ਵੀ ਵੈਜਾਇਨਾ ‘ਚ ਕਸਾਵਟ ਆਵੇਗੀ। - ਸਿਰਦਰਦ ਤੋਂ ਰਾਹਤ
ਜੇਕਰ ਤੁਹਾਡਾ ਵੀ ਵਾਰ ਵਾਰ ਸਿਰ ਦਰਦ ਹੁੰਦਾ ਹੈ ਤਾਂ ਪਾਨ ਦੇ ਪੱਤਿਆਂ ਨੂੰ ਸਿਰ ‘ਤੇ ਲਗਾਉਣ ਨਾਲ ਸਿਰ ਦਰਦ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ। - ਕੈਂਸਰ ਤੋਂ ਛੁਟਕਾਰਾ
ਪਾਨ ਦਾ ਪੱਤਾ ਕੈਂਸਰ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ। ਇਸ ਲਈ ਕੈਂਸਰ ਨਾਲ ਪੀੜਤ ਵਿਅਕਤੀ ਲਈ ਪਾਨ ਬਹੁਤ ਫਾਇਦੇਮੰਦ ਹੁੰਦਾ ਹੈ।












