ਮੱਧ ਪ੍ਰਦੇਸ਼, 26 ਦਸੰਬਰ 2021 – ਮੱਧ ਪ੍ਰਦੇਸ਼ ਦੇ ਸਿਓਨੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇੱਕ 5 ਸਾਲ ਦਾ ਬੱਚਾ ਉਬਲਦੇ ਪਾਣੀ ਵਿੱਚ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਬੱਚੇ ਨੇ ਤਿੰਨ ਦਿਨ ਤੜਫਣ ਤੋਂ ਬਾਅਦ ਦਮ ਤੋੜ ਦਿੱਤਾ।
ਮਿਲੀ ਜਾਣਕਰੀ ਅਨੁਸਾਰ ਬੱਚਾ ਜਿਸ ਭਾਂਡੇ ਵਿਚ ਬੱਚਾ ਡਿੱਗਿਆ ਸੀ, ਉਸ ਵਿਚ ਬਰਿਆਨੀ ਬਣਾਉਣ ਲਈ ਪਾਣੀ ਉਬਾਲਿਆ ਗਿਆ ਸੀ। ਪਿਤਾ ਨਾਲ ਖੇਡਦੇ ਸਮੇਂ ਬੱਚਾ ਪਿੱਛੇ ਜਾ ਭਾਂਡੇ ‘ਚ ਜਾ ਡਿੱਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਛਪਰਾ ਬੱਸ ਸਟੈਂਡ ’ਤੇ ਖੁਰਸੀਪੁਰ ਵਾਸੀ ਵਰਿੰਦਰ ਲੋਧੀ ਦੀ ਬਰਿਆਨੀ ਦੀ ਦੁਕਾਨ ਹੈ। ਵਰਿੰਦਰ ਮੰਗਲਵਾਰ ਨੂੰ ਬਰਿਆਨੀ ਬਣਾਉਣ ਦੀ ਤਿਆਰੀ ‘ਚ ਰੁੱਝਿਆ ਹੋਇਆ ਸੀ। ਅੰਦਰ ਵਰਿੰਦਰ ਦਾ ਲੜਕਾ ਸ਼ਿਵ ਵੀ ਖੇਡ ਰਿਹਾ ਸੀ। ਵਰਿੰਦਰ ਵੀ ਆਪਣੇ ਬੇਟੇ ਨਾਲ ਮਸਤੀ ਕਰਨ ਲੱਗ ਪਿਆ। ਅਚਾਨਕ ਸ਼ਿਵ ਨੇ ਆਪਣੇ ਕਦਮ ਪਿੱਛੇ ਮੁੜੇ ਅਤੇ ਉਹ ਉਬਲਦੇ ਪਾਣੀ ਨਾਲ ਭਰੇ ਘੜੇ ਵਿੱਚ ਡਿੱਗ ਪਿਆ। ਵਰਿੰਦਰ ਨੇ ਤੁਰੰਤ ਬੇਟੇ ਨੂੰ ਚੁੱਕਿਆ ਅਤੇ ਆਪਣੇ ਨਾਲ ਭੱਜ ਗਿਆ। ਇੱਥੇ ਉਸ ਨੂੰ ਪਹਿਲਾਂ ਠੰਡੇ ਪਾਣੀ ਵਿੱਚ ਪਾਇਆ ਗਿਆ ਅਤੇ ਫਿਰ ਹਸਪਤਾਲ ਲਿਆਂਦਾ ਗਿਆ।
ਗਰਮ ਪਾਣੀ ‘ਚ ਡਿੱਗਣ ਕਾਰਨ ਮਾਸੂਮ ਦੇ ਪੇਟ ਦੇ ਨਾਲ-ਨਾਲ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਪਰਿਵਾਰਕ ਮੈਂਬਰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਪਰਤ ਆਏ ਸਨ। ਡਾਕਟਰ ਦੀ ਸਲਾਹ ‘ਤੇ ਉਸ ਦਾ ਘਰ ‘ਚ ਇਲਾਜ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਸ਼ੁੱਕਰਵਾਰ ਰਾਤ ਸ਼ਿਵ ਦੀ ਮੌਤ ਹੋ ਗਈ।












