ਮਸ਼ਹੂਰ ਕੰਨੜ ਅਦਾਕਾਰ ਅਤੇ ਫਿਲਮ ਸਟਾਰ ਕਿਚਾ ਸੁਦੀਪ ਅਕਸਰ ਆਪਣੀਆਂ ਫਿਲਮਾਂ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਪ੍ਰਸ਼ੰਸਕ ਕਿੱਚਾ ਦੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਅਭਿਨੇਤਾ ਕਿੱਚਾ ਨਾ ਸਿਰਫ ਦੱਖਣ ਭਾਰਤੀ ਫਿਲਮਾਂ ਵਿੱਚ ਬਲਕਿ ਹਿੰਦੀ ਸਿਨੇਮਾ ਵਿੱਚ ਵੀ ਇੱਕ ਪ੍ਰਸਿੱਧ ਚਿਹਰਾ ਹੈ। ਹੁਣ ਖਬਰ ਆ ਰਹੀ ਹੈ ਕਿ ਫਿਲਮ ਸਟਾਰ ਸੁਦੀਪ ਅਤੇ ਦਰਸ਼ਨ ਤੁਗੁਡੇਪਾ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਮੀਡੀਆ ਰਿਪੋਰਟਸ ਮੁਤਾਬਿਕ ਦੋਵੇਂ ਅਦਾਕਾਰ ਅੱਜ ਦੁਪਹਿਰ 2 ਵਜੇ ਦੇ ਕਰੀਬ ਕਰਨਾਟਕ ਦੇ ਬੈਂਗਲੁਰੂ ਦੇ ਇੱਕ ਨਿੱਜੀ ਹੋਟਲ ਵਿੱਚ ਪਾਰਟੀ ‘ਚ ਸ਼ਾਮਲ ਹੋਣਗੇ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਉਣਗੇ। ਦੱਸ ਦਈਏ ਕਿ ਕਿਚਾ ਸੁਦੀਪ ਹਾਲ ਹੀ ਵਿੱਚ ਫਿਲਮ ਵਿਕਰਾਂਤ ਰੋਨਾ ‘ਚ ਨਜ਼ਰ ਆਏ ਸਨ।
----------- Advertisement -----------
ਕੰਨੜ ਅਦਾਕਾਰ ਕਿੱਚਾ ਸੁਦੀਪ ਅੱਜ ਭਾਜਪਾ ‘ਚ ਹੋਣਗੇ ਸ਼ਾਮਿਲ!
Published on
----------- Advertisement -----------
----------- Advertisement -----------












