ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੇ ਹਾਲ ਹੀ ‘ਚ ਨਵੀਂ ਜੈਗੁਆਰ ਐੱਫ-ਟਾਈਪ ਲਗਜ਼ਰੀ ਸਪੋਰਟਸ ਕਾਰ ਖਰੀਦੀ ਹੈ। Jaguar F-Type ਦੀ ਐਕਸ-ਸ਼ੋਰੂਮ ਕੀਮਤ 98.13 ਲੱਖ ਰੁਪਏ ਹੈ। ਭਾਰਤੀ ਤੇਜ਼ ਗੇਂਦਬਾਜ਼ ਦੁਆਰਾ ਖਰੀਦੀ ਗਈ ਨਵੀਂ ਕਾਰ ਜੈਗੁਆਰ ਲੈਂਡ ਰੋਵਰ (JLR) ਦੀ ਸਭ ਤੋਂ ਤੇਜ਼ ਕਾਰਾਂ ਵਿੱਚੋਂ ਇੱਕ ਹੈ। ਇਸ ਸਪੋਰਟਸ ਕਾਰ ਵਿੱਚ 2.0-ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 295 bhp ਦੀ ਪਾਵਰ ਅਤੇ 400 Nm ਪੀਕ ਟਾਰਕ ਜਨਰੇਟ ਕਰਦਾ ਹੈ।

ਮੁਹੰਮਦ ਸ਼ਮੀ ਵੱਲੋਂ ਨਵੀਂ ਜੈਗੁਆਰ ਐੱਫ-ਟਾਈਪ ਖਰੀਦਣ ਦੀ ਖਬਰ ਅਮਿਤ ਗਰਗ ਦੇ ਅਕਾਊਂਟ ਤੋਂ ਲਿੰਕਡ ਪੋਸਟ ਰਾਹੀਂ ਸਾਂਝੀ ਕੀਤੀ ਗਈ ਹੈ। ਇਸ ਦੇ ਲੁੱਕ ਦੀ ਗੱਲ ਕਰੀਏ ਤਾਂ ਸ਼ਮੀ ਦੁਆਰਾ ਖਰੀਦੀ ਗਈ ਨਵੀਂ ਕਾਰ ਕੈਲਡੇਰਾ ਰੈੱਡ ਕਲਰ ਦੀ ਹੈ।
ਭਾਵੇਂ ਮੁਹੰਮਦ ਸ਼ਮੀ ਨੂੰ ਮਹਿੰਦਰ ਸਿੰਘ ਧੋਨੀ ਵਾਂਗ ਕਾਰਾਂ ਦੇ ਸ਼ੌਕੀਨ ਵਜੋਂ ਨਹੀਂ ਜਾਣਿਆ ਜਾਂਦਾ ਹੈ, ਪਰ ਕ੍ਰਿਕਟਰ ਕੋਲ ਕੁਝ ਵਧੀਆ ਕਾਰਾਂ ਹੋਰ ਵੀ ਹਨ। ਹਾਲ ਹੀ ਵਿੱਚ ਖਰੀਦੀ ਗਈ ਜੈਗੁਆਰ ਐਫ-ਟਾਈਪ ਤੋਂ ਇਲਾਵਾ, ਮੁਹੰਮਦ ਸ਼ਮੀ ਕੋਲ BMW 5 ਸੀਰੀਜ਼ ਅਤੇ ਔਡੀ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ। ਇਸ ਤੋਂ ਇਲਾਵਾ ਕ੍ਰਿਕਟਰ ਕੋਲ ਟੋਇਟਾ ਫਾਰਚੂਨਰ SUV ਵੀ ਹੈ। ਇੰਨਾ ਹੀ ਨਹੀਂ, ਕ੍ਰਿਕਟਰ ਨੇ ਹਾਲ ਹੀ ‘ਚ ਰਾਇਲ ਐਨਫੀਲਡ ਕਾਂਟੀਨੈਂਟਲ GT 650 ਦੇ ਨਾਲ ਵੀ ਤਸਵੀਰ ਪੋਸਟ ਕੀਤੀ ਸੀ।











